ਕੋਰੋਨਾ ਕਾਲ ਦੌਰਾਨ ਅਮਰੀਕਾ ਤੇ ਕੁਵੈਤ ਤੋਂ ਡਿਪੋਰਟ ਹੋਏ 4,000 ਭਾਰਤੀ

Monday, Jun 28, 2021 - 02:37 PM (IST)

ਕੋਰੋਨਾ ਕਾਲ ਦੌਰਾਨ ਅਮਰੀਕਾ ਤੇ ਕੁਵੈਤ ਤੋਂ ਡਿਪੋਰਟ ਹੋਏ 4,000 ਭਾਰਤੀ

ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰਾਲਾ ਦੀ ਕੋਵਿਡ ਸੈੱਲ ਇਕਾਈ ਵੱਲੋਂ ਤਿਆਰ ਇਕ ਰਿਪੋਰਟ ਅਨੁਸਾਰ ਅਮਰੀਕਾ ਤੇ ਕੁਵੈਤ ਨੇ ਆਪਣੇ ਦੇਸ਼ਾਂ ’ਚ ਨਾਜਾਇਜ਼ ਤੌਰ ’ਤੇ ਰਹਿਣ ਕਾਰਨ ਪਿਛਲੇ ਇਕ ਸਾਲ ਦੌਰਾਨ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਜ਼ਾਰਾਂ ਭਾਰਤੀਆਂ ਨੂੰ ਕੋਰੋਨਾ ਦੇ ਚਲਦਿਆਂ ਵਿਸ਼ੇਸ਼ ਫਲਾਈਟਾਂ ਜ਼ਰੀਏ ਡਿਪੋਰਟ ਕਰ ਦਿੱਤਾ ਸੀ। ਵਿਦੇਸ਼ ਮੰਤਰਾਲਾ ਦੀ ਕੋਵਿਡ ਸੈੱਲ ਇਕਾਈ ਵੱਲੋਂ ਤਿਆਰ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਕੱਲੇ ਅਮਰੀਕਾ ਤੇ ਕੁਵੈਤ ਨੇ ਹੀ 4000 ਲੋਕਾਂ ਨੂੰ ਵਾਪਸ ਭੇਜਿਆ ਹੈ। ਕੁਝ ਭਾਰਤੀ ਐਮਨੈਸਟੀ ਉਡਾਣਾਂ ਰਾਹੀਂ ਵੀ ਵਾਪਸ ਪਰਤੇ ਹਨ।

 ਇਹ ਵੀ ਪੜ੍ਹੋ : FATF ਤੋਂ ਬਚਣ ਲਈ ਇਮਰਾਨ ਤੇ ਬਾਜਵਾ ਦੇ ਨਾਪਾਕ ਮਨਸੂਬੇ, ਰਚ ਰਹੇ ਇਹ ਖਤਰਨਾਕ ਸਾਜ਼ਿਸ਼

ਵਿਦੇਸ਼ ਮੰਤਰਾਲਾ ਵੱਲੋਂ ਤਿਆਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਵੰਦੇ ਭਾਰਤ ਮਿਸ਼ਨ ਅਧੀਨ ਪਿਛਲੇ ਸਾਲ 7 ਮਈ ਨੂੰ ਮਹਾਮਾਰੀ ਕਾਰਨ ਵਿਦੇਸ਼ਾਂ ਵਿਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਉਡਾਣਾਂ ਜ਼ਿਆਦਾਤਰ ਕੁਵੈਤ ਸਰਕਾਰ ਵੱਲੋਂ ਆਪ੍ਰੇਟ ਕੀਤੀਆਂ ਗਈਆਂ ਸਨ। ਇਸ ਦੇ ਅਧੀਨ ਉਨ੍ਹਾਂ ਲੋਕਾਂ ਨੂੰ ਭਾਰਤ ਭੇਜਿਆ ਗਿਆ, ਜੋ ਦੇਸ਼ ’ਚ ਆਪਣਾ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਨਾਜਾਇਜ਼ ਤੌਰ ’ਤੇ ਰਹਿ ਰਹੇ ਸਨ।

ਇਨ੍ਹਾਂ ਐਮਨੈਸਟੀ ਉਡਾਣਾਂ ਲਈ ਕੁਵੈਤ ਸਰਕਾਰ ਨੇ ਭੁਗਤਾਨ ਕੀਤਾ ਤੇ ਇਹ ਵੀ ਸੰਕੇਤ ਦਿੱਤਾ ਕਿ ਭਾਰਤ ਵਾਪਸ ਪਰਤਣ ’ਤੇ ਇਹ ਲੋਕ ਵਰਕ ਵੀਜ਼ਾ ਲਈ ਫਿਰ ਤੋਂ ਅਪਲਾਈ ਕਰ ਸਕਦੇ ਹਨ। ਉਥੇ ਹੀ ਭਾਰਤ ਪਰਤਣ ਵਾਲੇ ਲੋਕਾਂ ਦੀ ਇਕ ਹੋਰ ਕੈਟਾਗਰੀ ’ਚ ਉਹ ਲੋਕ ਵੀ ਸਨ, ਜਿਨ੍ਹਾਂ ਨੂੰ ਦੂਸਰੇ ਦੇਸ਼ ’ਚ ਜੇਲ੍ਹ ਦੀ ਸਜ਼ਾ ਪੂਰੀ ਹੋਣ ’ਤੇ ਵਾਪਸ ਭੇਜਿਆ ਗਿਆ।
 


author

Manoj

Content Editor

Related News