ਹਿਲੇਰੀ ਕਲਿੰਟਨ ਦੇ ਈਮੇਲ ਜਾਂਚ ਮਾਮਲੇ ''ਚ 38 ਵਿਅਕਤੀ ਦੋਸ਼ੀ

Saturday, Oct 19, 2019 - 01:29 PM (IST)

ਹਿਲੇਰੀ ਕਲਿੰਟਨ ਦੇ ਈਮੇਲ ਜਾਂਚ ਮਾਮਲੇ ''ਚ 38 ਵਿਅਕਤੀ ਦੋਸ਼ੀ

ਵਾਸ਼ਿੰਗਟਨ— ਅਮਰੀਕੀ ਵਿਦੇਸ਼ ਵਿਭਾਗ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਨਿੱਜੀ ਈਮੇਲ ਵਰਤੋਂ ਮਾਮਲੇ ਦੀ ਜਾਂਚ ਪੂਰੀ ਕਰ ਲਈ ਹੈ ਤੇ ਪਤਾ ਲੱਗਿਆ ਹੈ ਕਿ 38 ਲੋਕਾਂ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ। ਇਨ੍ਹਾਂ ਲੋਕਾਂ ਨੂੰ ਅਨੁਸ਼ਾਸਨਾਤਮਕ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਿਪਬਲਿਕਨ ਸੈਨੇਟਰ ਸੈਨ ਚੁਕ ਗ੍ਰਾਸਲੀ ਨੂੰ ਇਸ ਹਫਤੇ ਭੇਜੇ ਗਏ ਪੱਤਰ ਦੇ ਮੁਤਾਬਕ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਜਾਂਚ 'ਚ ਪਤਾ ਲੱਗਿਆ ਕਿ 38 ਲੋਕ ਗੁਪਤ ਸੂਚਨਾਵਾਂ ਭੇਜਣ ਲਈ 91 ਮਾਮਲਿਆਂ 'ਚ ਕਸੂਰਵਾਰ ਹਨ, ਜਿਸ 'ਚ ਕਲਿੰਟਨ ਦੇ ਨਿੱਜੀ ਈਮੇਲ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ 38 ਲੋਕਾਂ 'ਚ ਵਿਦੇਸ਼ ਮੰਤਰਾਲਾ ਦੇ ਮੌਜੂਦਾ ਤੇ ਸਾਬਕਾ ਅਧਿਕਾਰੀ ਸ਼ਾਮਲ ਹਨ ਪਰ ਉਨ੍ਹਾਂ ਦੀ ਪਛਾਣ ਨਹੀਂ ਦੱਸੀ ਗਈ ਹੈ। ਹਾਲਾਂਕਿ ਜਾਂਚ 'ਚ ਗੁਪਤ ਸੂਚਨਾਵਾਂ ਦੇ ਨਾਲ ਜਾਣਬੁੱਝ ਕੇ ਗੜਬੜੀ ਕੀਤੇ ਜਾਣ ਦੇ ਠੋਸ ਸਬੂਤ ਨਹੀਂ ਮਿਲੇ ਹਨ।


author

Baljit Singh

Content Editor

Related News