ਸੂਡਾਨ ’ਚ ਸੋਨੇ ਦੀ ਖਾਨ ਧੱਸਣ ਕਾਰਨ 38 ਲੋਕਾਂ ਦੀ ਮੌਤ

Wednesday, Dec 29, 2021 - 09:35 AM (IST)

ਸੂਡਾਨ ’ਚ ਸੋਨੇ ਦੀ ਖਾਨ ਧੱਸਣ ਕਾਰਨ 38 ਲੋਕਾਂ ਦੀ ਮੌਤ

ਕਾਹਿਰਾ (ਭਾਸ਼ਾ) : ਸੂਡਾਨ ਦੇ ਪੱਛਮੀ ਕੋਰਡੋਫਨ ਸੂਬੇ ਵਿਚ ਮੰਗਲਵਾਰ ਨੂੰ ਸੋਨੇ ਦੀ ਇਕ ਖਾਨ ਦੇ ਧੱਸਣ ਕਾਰਨ ਘੱਟ ਤੋਂ ਘੱਟ 38 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਡਾਨ ਦੀ ਸਰਕਾਰੀ ਮਾਈਨਿੰਗ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਹਾਦਸਾ ਰਾਜਧਾਨੀ ਖਾਰਤੂਮ ਤੋਂ 700 ਕਿਲੋਮੀਟਰ ਦੱਖਣ ਵਿਚ ਫੂਜਾ ਪਿੰਡ ਵਿਚ ਇਕ ਖਾਨ ਵਿਚ ਵਾਪਰਿਆ।

ਇਹ ਵੀ ਪੜ੍ਹੋ : ਇਸ ਨੌਜਵਾਨ ਨੇ ਜਲ੍ਹਿਆਂਵਾਲਾ ਕਤਲੇਆਮ ਦਾ ਬਦਲਾ ਲੈਣ ਲਈ ਬ੍ਰਿਟਿਸ਼ ਮਹਾਰਾਣੀ ਨੂੰ ਮਾਰਨ ਦੀ ਦਿੱਤੀ ਸੀ ਧਮਕੀ

ਕੰਪਨੀ ਮੁਤਾਬਕ ਪੱਛਮੀ ਕੋਰਡੋਫਨ ਸੂਬੇ ਦੀ ਸਰਕਾਰ ਅਤੇ ਸੂਬੇ ਦੀ ਸੁਰੱਖਿਆ ਕਮੇਟੀ ਨੇ ਇਸ ਖਾਨ ਨੂੰ ਮਾਈਨਿੰਗ ਲਈ ਢੁਕਵੀਂ ਨਾ ਦੱਸਦੇ ਹੋਏ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਕੀਤਾ ਸੀ ਪਰ ਇਸ ਫੈਸਲੇ ਦੇ ਬਾਵਜੂਦ ਮਾਈਨਰਾਂ ਨੇ ਘੁਸਪੈਠ ਕੀਤੀ ਅਤੇ ਖਾਨ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਹਾਦਸੇ ਵਿਚ ਕੁੱਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਹੈ। ਮਾਈਨਿੰਗ ਕੰਪਨੀ ਨੇ ਫੇਸਬੁੱਕ ’ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿਚ ਪਿੰਡ ਦੇ ਲੋਕਾਂ ਨੂੰ ਘਟਨਾ ਸਥਾਨ ’ਤੇ ਇਕੱਠੇ ਹੋਏ ਦਿਖਾਇਆ ਗਿਆ। ਤਸਵੀਰਾਂ ਵਿਚ ਘੱਟ ਤੋਂ ਘੱਟ 2 ‘ਡ੍ਰੇਜ਼ਰ’ ਇਸ ਹਾਦਸੇ ਵਿਚ ਬਚੇ ਹੋਏ ਲੋਕਾਂ ਅਤੇ ਲਾਸ਼ਾਂ ਨੂੰ ਲੱਭਣ ਲਈ ਕੰਮ ਵਿਚ ਜੁਟੇ ਦਿਖ ਰਹੇ ਸਨ।

ਇਹ ਵੀ ਪੜ੍ਹੋ : ਪੜ੍ਹਾਈ ਦਾ ਜਨੂੰਨ, 23 ਸਾਲਾ ਪੋਤੀ ਅਤੇ 88 ਸਾਲਾ ਦਾਦੇ ਨੇ ਇਕੱਠਿਆਂ ਕੀਤੀ ਗ੍ਰੈਜੂਏਸ਼ਨ


author

cherry

Content Editor

Related News