ਜਾਪਾਨ ''ਚ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ 38,200 ਲੋਕਾਂ ਨੂੰ ਘਰ ਖਾਲੀ ਕਰਨ ਦੀ ਸਲਾਹ

Friday, Aug 18, 2023 - 02:02 PM (IST)

ਜਾਪਾਨ ''ਚ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ 38,200 ਲੋਕਾਂ ਨੂੰ ਘਰ ਖਾਲੀ ਕਰਨ ਦੀ ਸਲਾਹ

ਟੋਕੀਓ (ਵਾਰਤਾ)- ਦੱਖਣ-ਪੱਛਮੀ ਜਾਪਾਨ ਦੇ ਮਿਆਜ਼ਾਕੀ ਸੂਬੇ ਵਿਚ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ ਲਗਭਗ 38,200 ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਹੈ। ਜਾਪਾਨੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। NHK ਬ੍ਰੌਡਕਾਸਟਰ (ਮੀਡੀਆ) ਨੇ ਦੱਸਿਆ ਕਿ ਟਾਈਫੂਨ ਲੈਨ ਦੇ ਕਿਊਸ਼ੂ ਟਾਪੂ ਦੇ ਉੱਪਰੋਂ ਲੰਘਣ ਦਰਮਿਆਨ ਇਹ ਸਲਾਹ ਜਾਰੀ ਕੀਤੀ ਗਈ ਸੀ।

ਤੂਫਾਨ ਨੇ ਦੱਖਣ-ਪੱਛਮੀ ਜਾਪਾਨ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਭਾਰੀ ਮੀਂਹ ਪਿਆ ਅਤੇ ਜ਼ਮੀਨ ਖਿਸਕਣ ਦੀ ਭਵਿੱਖਬਾਣੀ ਕੀਤੀ ਗਈ  ਹੈ। ਸੂਬੇ ਨੇ ਪੰਜ ਸੰਭਾਵਿਤ ਅਲਰਟ ਪੱਧਰਾਂ ਵਿੱਚੋਂ ਚੌਥੇ ਅਲਰਟ ਦਾ ਐਲਾਨ ਕੀਤਾ ਹੈ। ਕਿਓਡੋ ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਤੂਫਾਨ ਲੈਨ ਦੇ ਜਾਪਾਨ ਦੇ ਉੱਪਰੋਂ ਲੰਘਣ ਕਾਰਨ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ 64 ਹੋ ਗਈ ਹੈ।


author

cherry

Content Editor

Related News