ਪਾਕਿਸਤਾਨ ਦੀ 37 ਫ਼ੀਸਦੀ ਆਬਾਦੀ ਕੁਪੋਸ਼ਣ ਦੀ ਸ਼ਿਕਾਰ, ਬਦਤਰ ਹੁੰਦੇ ਜਾ ਰਹੇ ਹਾਲਾਤ

Wednesday, Dec 08, 2021 - 01:10 PM (IST)

ਪਾਕਿਸਤਾਨ ਦੀ 37 ਫ਼ੀਸਦੀ ਆਬਾਦੀ ਕੁਪੋਸ਼ਣ ਦੀ ਸ਼ਿਕਾਰ, ਬਦਤਰ ਹੁੰਦੇ ਜਾ ਰਹੇ ਹਾਲਾਤ

ਬਲੋਚਿਸਤਾਨ : ਪਾਕਿਸਤਾਨ ’ਚ ਆਰਥਿਕ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਬਲੋਚਿਸਤਾਨ ਵਿਧਾਨ ਸਭਾ ਵਿਚ ਮਹਿਲਾ ਸਾਂਸਦ ਮੰਚ ਦੀ ਪ੍ਰਧਾਨ ਡਾ. ਰੂਬਾਬਾ ਖਾਨ ਬੁਲੇਦੀ ਨੇ ਇਸ ਦਾ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਘੱਟ ਤੋਂ ਘੱਟ 37 ਫ਼ੀਸਦੀ ਆਬਾਦੀ ਕੁਪੋਸ਼ਣ ਨਾਲ ਪੀੜਤ ਹੈ, ਜਿਸ ਨੂੰ ਠੀਕ ਤਰ੍ਹਾਂ ਖਾਣਾ ਨਹੀਂ ਮਿਲ ਰਿਹਾ ਹੈ। ਜਦੋਂ ਕਿ ਬਲੋਚਿਸਤਾਨ ਵਿਚ ਇਹ ਅਨੁਪਾਤ ਲੱਗਭਗ 50 ਫ਼ੀਸਦੀ ਤੱਕ ਪਹੁੰਚ ਗਿਆ ਹੈ। ਲੋਕ ਹਰ ਰੋਜ਼ ਆਪਣੀਆਂ ਆਮ ਜ਼ਰੂਰਤਾਂ ਲਈ ਸੰਘਰਸ਼ ਕਰ ਰਹੇ ਹਨ।

ਐਕਸਪ੍ਰੈਸ ਡੇਲੀ ਦੀ ਖ਼ਬਰ ਮੁਤਾਬਕ ਇਕ ਪੋਸ਼ਣ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਵਿਚ ਇਕ ਤਿਹਾਈ ਤੋਂ ਜ਼ਿਆਦਾ ਬੱਚੇ ਕੁਪੋਸ਼ਿਤ ਹਨ। ਅਜਿਹੇ ਬੱਚਿਆਂ ਵਿਚ ਜ਼ਿਆਦਾਤਰ ਬੱਚੇ ਸਿੰਧ ਅਤੇ ਬਲੋਚਿਸਤਾਨ ਸੂਬੇ ਦੇ ਹਨ। ਡਾ. ਰੂਬਾਬਾ ਖਾਨ ਬੁਲੇਦੀ ਨੇ ਦੱਸਿਆ ਕਿ ਬਲੋਚਿਸਤਾਨ ’ਤੇ ਛਾਏ ਇਸ ਸੰਕਟ ’ਤੇ ਵਿਸ਼ਵ ਸਿਹਤ ਸੰਗਠਨ ਮਦਦ ਕਰ ਰਿਹਾ ਹੈ ਅਤੇ ਡਬਲਯੂ.ਐਚ.ਓ. ਦੀ ਮਦਦ ਨਾਲ ਬਲੋਚਿਸਤਾਨ ਵਿਚ ਕੁਪੋਸ਼ਣ ਨਾਲ ਪੀੜਤ ਬੱਚਿਆਂ ਦੀ ਦੇਖ਼ਭਾਲ ਲਈ ਇਕ ਕੇਂਦਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ।
 


author

cherry

Content Editor

Related News