ਅਨੋਖਾ ਮੁਕਾਬਲਾ : 10 ਮਿੰਟ ''ਚ 34 ''ਬਰਗਰ'' ਖਾ ਗਏ ਸ਼ਖਸ, ਸ਼ੇਅਰ ਕੀਤੀ ਟ੍ਰਾਫੀ (ਵੀਡੀਓ)

Sunday, Jul 04, 2021 - 10:59 AM (IST)

ਅਨੋਖਾ ਮੁਕਾਬਲਾ : 10 ਮਿੰਟ ''ਚ 34 ''ਬਰਗਰ'' ਖਾ ਗਏ ਸ਼ਖਸ, ਸ਼ੇਅਰ ਕੀਤੀ ਟ੍ਰਾਫੀ (ਵੀਡੀਓ)

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਐਤਵਾਰ ਮਤਲਬ 4 ਜੁਲਾਈ ਨੂੰ ਸੁਤੰਤਰਤਾ ਦਿਹਾੜਾ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਦੇਸ਼ ਦੇ ਕਈ ਹਿੱਸਿਆਂ ਵਿਚ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਵਿਚੋਂ ਇਕ ਮਸ਼ਹੂਰ ਮੁਕਾਬਲਾ ਸਭ ਤੋਂ ਜ਼ਿਆਦਾ ਬਰਗਰ ਖਾਣ ਦਾ ਹੁੰਦਾ ਹੈ। ਪਿਛਲੇ ਸਾਲ ਇਸ ਮੁਕਾਬਲੇ ਨੂੰ ਜਿੱਤਣ ਵਾਲੀ ਮੌਲੀ ਸ਼ੂਲਰ ਨੂੰ ਇਸ ਵਾਰ ਆਪਣਾ ਇਨਾਮ ਪਿਛਲੀ ਵਾਰ ਦੂਜੇ ਸਥਾਨ 'ਤੇ ਰਹੇ ਡੈਨ 'ਕਿੱਲਰ' ਕੇਨੇਡੀ ਨਾਲ ਸ਼ੇਅਰ ਕਰਨਾ ਪਿਆ। ਦੋਹਾਂ ਨੇ 10 ਮਿੰਟ ਵਿਚ 34 ਬਰਗਰ ਖਾਧੇ ਅਤੇ ਚੈਂਪੀਅਨਸ਼ਿਪ ਟ੍ਰਾਫੀ ਸ਼ੇਅਰ ਕੀਤੀ।

 

ਕੈਲੀਫੋਰਨੀਆ ਦੀ ਮੌਲੀ ਦੇ ਨਾਮ ਇਸ ਤੋਂ ਪਹਿਲਾਂ 35 ਬਰਗਰ ਖਾਣ ਦਾ ਰਿਕਾਰਡ ਹੈ। ਸਥਾਨਕ ਫਾਸਟ ਫੂਡ ਚੇਨ ਨੇ Z-Burger ਨੇ ਸਲਾਨਾ 'ਇੰਡੀਪੇਂਡੇਂਟੇਂਸ ਬਰਗਰ ਇੰਟੀਂਗ ਚੈਂਪੀਅਨਸ਼ਿਪ' ਦਾ ਆਯੋਜਨ ਕੀਤਾ ਸੀ। ਇਸ ਵਿਚ ਅਮਰੀਕਾ ਦੇ 14 'ਪ੍ਰਫੈਸ਼ਨਲ ਇਟਰਸ' ਸ਼ਾਮਲ ਹੋਏ। ਇਹ 4,350 ਡਾਲਰ ਲਈ ਮੁਕਾਬਲਾ ਕਰ ਰਹੇ ਸਨ ਜਦਕਿ ਗ੍ਰੈਂਡ ਪੁਰਸਕਾਰ 1,750 ਡਾਲਰ ਕੈਸ਼ ਦਾ ਸੀ। ਪੂਰਾ ਬਰਗਰ ਖਾਣ ਮਗਰੋਂ 2 ਮਿੰਟ ਦਾ ਇੰਤਜ਼ਾਰ ਇਹ ਦੇਖਣ ਲਈ ਕੀਤਾ ਗਿਆ ਕਿ ਅਸਲ ਵਿਚ ਜਿੰਨਾਂ ਉਹਨਾਂ ਨੇ ਖਾਧਾ ਹੈ ਉਹ ਅੰਦਰ ਗਿਆ ਹੈ ਜਾਂ ਨਹੀਂ। 

ਪੜ੍ਹੋ ਇਹ ਅਹਿਮ ਖਬਰ- ਬਜ਼ੁਰਗ ਵਾਂਗ ਦਿਸਣ ਵਾਲੀ 10 ਸਾਲਾ ਬੱਚੀ ਦੀ ਮੌਤ, ਕਲਾ ਦੀ ਦੁਨੀਆ 'ਚ ਰੌਸ਼ਨ ਕੀਤਾ ਨਾਮ (ਤਸਵੀਰਾਂ)

ਹਰੇਕ ਸਾਲ ਇਵੈਂਟ ਲਈ ਭਾਰੀ ਭੀੜ ਇਕੱਠੀ ਹੁੰਦੀ ਹੈ। ਬਾਅਦ ਵਿਚ ਫ੍ਰੀ ਵਿਚ ਬਰਗਰ ਵੀ ਖਾਣ ਲਈ ਲੋਕ ਆਉਂਦੇ ਹਨ। ਇਸ ਸਾਲ ਦੇ ਜੇਤੂਆਂ ਨੇ ਜਿੱਤਣ ਮਗਰੋਂ ਮੀਡੀਆ ਨੂੰ ਤਸਵੀਰਾਂ ਦਿੱਤੀਆਂ। ਦੋਹਾਂ ਨੇ ਟ੍ਰਾਫੀ ਅਤੇ ਲੱਕ 'ਤੇ ਬੰਨ੍ਹੀ ਚੈਂਪੀਅਨ ਬੈਲਟ ਵੀ ਦਿਖਾਈ। ਐਤਵਾਰ ਨੂੰ ਨਿਊਯਾਰਕ ਵਿਚ ਨੇਥਨਜ਼ ਅਤੇ ਹੌਟ ਡੌਗ ਈਟੀਂਗ ਮੁਕਾਬਲਾ ਹੋਵੇਗਾ ਜਿਸ ਨੂੰ ਅੱਜ ਦਾ ਅਹਿਮ ਖਾਣੇ ਨਾਲ ਜੁੜਿਆ ਇਵੈਂਟ ਮੰਨਿਆ ਜਾਂਦਾ ਹੈ।

ਨੋਟ- 10 ਮਿੰਟ 'ਚ 34 'ਬਰਗਰ' ਖਾ ਗਏ ਸ਼ਖਸ, ਸ਼ੇਅਰ ਕੀਤੀ ਟ੍ਰਾਫੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News