ਸ਼੍ਰੀਲੰਕਾ ''ਚ ਵਾਪਰਿਆ ਭਿਆਨਕ ਬੱਸ ਹਾਦਸਾ, 32 ਸਕੂਲੀ ਬੱਚੇ ਜ਼ਖਮੀ

Friday, Mar 18, 2022 - 04:51 PM (IST)

ਸ਼੍ਰੀਲੰਕਾ ''ਚ ਵਾਪਰਿਆ ਭਿਆਨਕ ਬੱਸ ਹਾਦਸਾ, 32 ਸਕੂਲੀ ਬੱਚੇ ਜ਼ਖਮੀ

ਕੋਲੰਬੋ (ਏਐਨਆਈ): ਸ੍ਰੀਲੰਕਾ ਦੇ ਵਾਲਸਮੁਲਾ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਦੇ ਦਰੱਖਤ ਨਾਲ ਟਕਰਾਉਣ ਕਾਰਨ 32 ਸਕੂਲੀ ਬੱਚੇ ਜ਼ਖਮੀ ਹੋ ਗਏ। ਮੀਡੀਆ ਨੇ ਪੁਲਸ ਦੇ ਹਵਾਲੇ ਨਾਲ ਖ਼ਬਰ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕਪੁਲਸ ਨੇ ਦੱਸਿਆ ਕਿ ਇਹ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ, ਜਦੋਂ ਵਿਦਿਆਰਥੀ ਇੱਕ ਵਿਦਿਅਕ ਯਾਤਰਾ ਤੋਂ ਵਾਪਸ ਆ ਰਹੇ ਸਨ।ਜ਼ਖਮੀ ਬੱਚਿਆਂ ਨੂੰ ਸਥਾਨਕ ਨਿਵਾਸੀਆਂ ਨੇ ਵਾਲਸਮੁਲਾ ਹਸਪਤਾਲ 'ਚ ਦਾਖਲ ਕਰਵਾਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ -ਸਾਊਦੀ ਅਰਬ ਦੀ ਦਰਿਆਦਿਲੀ, ਯੂਕ੍ਰੇਨੀ ਨਾਗਰਿਕਾਂ ਲਈ ਵਧਾਇਆ 'ਵੀਜ਼ਾ' 

ਇੱਕ ਸਮਾਚਾਰ ਏਜੰਸੀ ਦੇ ਅਨੁਸਾਰ ਪੁਲਸ ਨੇ ਦੱਸਿਆ ਕਿ ਸ਼੍ਰੀਲੰਕਾ ਨੂੰ ਇੱਕਲੇ 25 ਤੋਂ 31 ਦਸੰਬਰ, 2021 ਤੱਕ 52 ਘਾਤਕ ਮੋਟਰ ਹਾਦਸਿਆਂ ਦੇ ਨਾਲ ਬਹੁਤ ਜ਼ਿਆਦਾ ਸੜਕ ਹਾਦਸਿਆਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ 53 ਲੋਕ ਮਾਰੇ ਗਏ ਸਨ।ਅਧਿਕਾਰਤ ਅੰਕੜਿਆਂ ਦੇ ਅਨੁਸਾਰ 2021 ਵਿੱਚ ਕੁੱਲ 2,365 ਘਾਤਕ ਮੋਟਰ ਹਾਦਸਿਆਂ ਦੀ ਰਿਪੋਰਟ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 2,461 ਲੋਕਾਂ ਦੀ ਮੌਤ ਹੋਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News