ਨੇਪਾਲ ''ਚ ਕੋਵਿਡ-19 ਦੇ 303 ਨਵੇਂ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲਾ
Sunday, Apr 11, 2021 - 11:16 PM (IST)
ਕਾਠਮੰਡੂ-ਨੇਪਾਲ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 303 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ ਵਧ ਕੇ 280,028 ਹੋ ਗਏ। ਇਹ ਜਾਣਕਾਰੀ ਦੇਸ਼ ਦੇ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਦਿੱਤੀ। ਦੇਸ਼ 'ਚ ਇਨਫੈਕਸ਼ਨ ਨਾਲ ਅਜੇ ਤੱਕ 3040 ਮਰੀਜ਼ਾਂ ਦੀ ਮੌਤ ਹੋਣ ਦੀ ਸੂਚਨਾ ਹੈ। ਸਿਹਤ ਅਤੇ ਆਬਾਦੀ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਨੇਪਾਲ 'ਚ ਪਿਛਲੇ ਇਕ ਹਫਤੇ 'ਚ ਕੋਵਿਡ-19 ਮਾਮਿਲਆਂ 'ਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ-ਨਵੇਂ ਕੋਰੋਨਾ ਵਾਇਰਸ 'ਤੇ ਵੈਕਸੀਨ ਵੀ ਹੋ ਰਹੀ 'ਬੇਅਸਰ'
ਪਿਛਲੇ 24 ਘੰਟਿਆਂ 'ਚ ਦੇਸ਼ ਭਰ 'ਚ ਕੋਵਿਡ-19 ਦੇ 303 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਐਤਵਾਰ ਨੂੰ 3125 ਜਾਂਚ ਤੋਂ ਬਾਅਦ ਸਾਹਮਣੇ ਆਏ। ਮੰਤਰਾਲਾ ਨੇ ਕਿਹਾ ਕਿ ਇਸ ਦੇ ਨਾਲ ਹੀ ਦੇਸ਼ 'ਚ ਕੋਵਿਡ-19 ਦੇ ਕੁੱਲ ਮਾਮਲੇ ਵਧ ਕੇ 280,028 ਹੋ ਗਏ ਜਿਸ 'ਚ 3040 ਮੌਤਾਂ ਸ਼ਾਮਲ ਹਨ। ਐਤਵਾਰ ਤੱਕ ਨੇਪਾਲ ਦੀ ਕੋਵਿਡ-19 ਤੋਂ ਠੀਕ ਹੋਣ ਦੀ ਦਰ 97.9 ਫੀਸਦੀ ਹੈ। ਮੰਤਰਾਲਾ ਨੇ ਕਿਹਾ ਕਿ ਪੂਰੇ ਨੇਪਾਲ 'ਚ ਵੱਖ-ਵੱਖ ਇਕਾਂਤਵਾਸ ਕੇਂਦਰਾਂ 'ਚੋਂ 274,027 ਲੋਕ ਠੀਕ ਹੋ ਗਏ ਹਨ ਜਦਕਿ 3040 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ-ਅਮਰੀਕਾ 'ਚ ਮਿਸੌਰੀ ਦੇ ਸੁਵਿਧਾ ਸਟੋਰ 'ਚ ਗੋਲੀਬਾਰੀ, 1 ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।