ਚੀਨ ’ਚ ਜ਼ਮੀਨ ਖਿਸਕਣ ਤੋਂ ਬਾਅਦ 30 ਲੋਕ ਲਾਪਤਾ

Saturday, Feb 08, 2025 - 09:20 PM (IST)

ਚੀਨ ’ਚ ਜ਼ਮੀਨ ਖਿਸਕਣ ਤੋਂ ਬਾਅਦ 30 ਲੋਕ ਲਾਪਤਾ

ਬੀਜਿੰਗ-  ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ’ਚ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਕਾਰਨ 10 ਘਰ ਇਸ ਦੀ ਲਪੇਟ ’ਚ ਆ ਗਏ, ਜਿਸ ਤੋਂ ਬਾਅਦ 30 ਲੋਕ ਲਾਪਤਾ ਹਨ। ਸਰਕਾਰੀ ਸੀ. ਸੀ. ਟੀ. ਵੀ. ਵੱਲੋਂ ਜਾਰੀ ਖਬਰ ’ਚ ਦੱਸਿਆ ਗਿਆ ਕਿ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਜੂਨਲਿਆਨ ਕਾਊਂਟੀ ’ਚ ਜ਼ਮੀਨ ਖਿਸਕਣ ਤੋਂ ਬਾਅਦ ਸੈਂਕੜੇ ਬਚਾਅ ਕਰਮਚਾਰੀਆਂ ਨੂੰ ਤਾਇਨਾਤ ਕੀਤਾ, ਜਿਸ ਤੋਂ ਬਾਅਦ ਮਲਬੇ ’ਚੋਂ 2 ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ।

ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਲਾਪਤਾ ਲੋਕਾਂ ਦੀ ਭਾਲ ਕਰਨ ਤੇ ਬਚਾਉਣ ਲਈ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ ਹਨ।


author

Rakesh

Content Editor

Related News