ਨਾਈਜੀਰੀਆ ''ਚ ਬੰਦੂਕਧਾਰੀਆਂ ਦੇ ਹਮਲੇ ''ਚ ਘੱਟੋ-ਘੱਟ 30 ਲੋਕਾਂ ਦੀ ਮੌਤ

Sunday, Apr 09, 2023 - 02:05 AM (IST)

ਨਾਈਜੀਰੀਆ ''ਚ ਬੰਦੂਕਧਾਰੀਆਂ ਦੇ ਹਮਲੇ ''ਚ ਘੱਟੋ-ਘੱਟ 30 ਲੋਕਾਂ ਦੀ ਮੌਤ

ਅਬੂਜਾ : ਉੱਤਰੀ-ਮੱਧ ਨਾਈਜੀਰੀਆ 'ਚ ਇਕ ਕੈਂਪ 'ਤੇ ਹੋਏ ਹਮਲੇ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਸਿਯੂਸੇ ਐਨੇਨੇ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਬੇਨਯੂ ਰਾਜ ਦੇ ਮਗਾਬਾਨ ਪਿੰਡ ਵਿੱਚ ਨਾਗਰਿਕਾਂ 'ਤੇ ਹਮਲਾ ਕਰ ਦਿੱਤਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੀਨੀਆ 'ਚ ਭਿਆਨਕ ਸੜਕ ਹਾਦਸਾ, ਰਾਹਗੀਰਾਂ 'ਤੇ ਚੜ੍ਹਿਆ ਟਰੱਕ, 7 ਦੀ ਮੌਤ

ਅਧਿਕਾਰੀਆਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਹਮਲੇ ਲਈ ਕੌਣ ਜ਼ਿੰਮੇਵਾਰ ਹੈ ਪਰ ਸ਼ੱਕੀ ਸਥਾਨਕ ਪਸ਼ੂ ਪਾਲਕਾਂ ਦਾ ਉੱਤਰ-ਮੱਧ ਨਾਈਜੀਰੀਆ ਵਿੱਚ ਜ਼ਮੀਨ ਨੂੰ ਲੈ ਕੇ ਕਿਸਾਨਾਂ ਨਾਲ ਪਿਛਲੇ ਸਮੇਂ ਵਿੱਚ ਝਗੜਾ ਹੁੰਦਾ ਰਿਹਾ ਹੈ। ਕੁਝ ਦਿਨ ਪਹਿਲਾਂ ਵੀ ਰਾਜ ਦੇ ਉਮੋਗਿਦੀ ਪਿੰਡ ਵਿੱਚ 2 ਵੱਖ-ਵੱਖ ਬੰਦੂਕਧਾਰੀਆਂ ਦੇ ਹਮਲਿਆਂ ਵਿੱਚ ਘੱਟੋ-ਘੱਟ 50 ਲੋਕ ਮਾਰੇ ਗਏ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News