ਨੇਪਾਲ ਵਿਚ ਵਧੀ ਕੋਰੋਨਾ ਪੀੜਤਾਂ ਦੀ ਗਿਣਤੀ, 40 ਸਾਲ ਤੋਂ ਘੱਟ ਉਮਰ ਵਾਲੇ ਵਧੇਰੇ ਬਣੇ ਸ਼ਿਕਾਰ
Friday, May 22, 2020 - 12:38 PM (IST)

ਕਾਠਮੰਡੂ- ਨੇਪਾਲ ਦਾ ਨਾਂ ਅਜਿਹੇ ਦੇਸ਼ਾਂ ਵਿਚ ਗਿਣਿਆ ਜਾ ਰਿਹਾ ਸੀ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਘੱਟ ਪਾਏ ਗਏ ਸਨ ਪਰ ਹੁਣ ਇੱਥੇ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਲੱਗ ਗਈ ਹੈ। ਨੇਪਾਲ ਦੇ ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ ਨਵੇਂ 30 ਹੋਰ ਮਾਮਲੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ 487 ਹੋ ਗਈ ਹੈ।
ਨੈਸ਼ਨਲ ਪਬਲਿਕ ਹੈਲਥ ਲੈਬੋਰੇਟਰੀ, ਕਾਠਮੰਡੂ ਅਤੇ ਭਰਤਪੁਰ ਹਸਪਤਾਲ ਵਿਚ 30 ਲੋਕਾਂ ਦੇ ਕੋਰੋਨਾ ਟੈਸਟ ਪਾਜ਼ੀਟਿਵ ਆਏ ਹਨ। ਇੱਥੇ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸਵੇਰੇ ਮਾਡਾਨ ਰੂਰਲ ਮਿਊਨਸੀਪਲਟੀ ਵਿਚ ਇਕ 41 ਸਾਲਾ ਵਿਅਕਤੀ ਦੀ ਮੌਤ ਹੋ ਗਈ। ਦੇਸ਼ ਵਿਚ ਪੀੜਤਾਂ ਦੀ ਗਿਣਤੀ 396 ਮਰੀਜ਼ 40 ਸਾਲ ਤੋਂ ਘੱਟ ਉਮਰ ਦੇ ਹਨ।