ਰੂਸ ''ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 30 ਹਜ਼ਾਰ ਮਾਮਲੇ
Saturday, Oct 09, 2021 - 09:05 PM (IST)
ਮਾਸਕੋ-ਕੋਰੋਨਾ ਮਹਾਮਾਰੀ ਤੋਂ ਰੂਸ ਅਜੇ ਵੀ ਉਭਰ ਨਹੀਂ ਪਾਇਆ ਹੈ। ਇਥੇ ਰੋਜ਼ਾਨਾ ਕਰੀਬ 25 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਰੂਸ 'ਚ ਪਿਛਲੇ 24 ਘੰਟਿਆਂ ਅੰਦਰ 29,362 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ। ਜੋ ਇਕ ਦਿਨ ਪਹਿਲਾਂ 27,246 ਮਾਮਲੇ ਸਨ। ਰੂਸ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 77 ਲੱਖ 46 ਹਜ਼ਾਰ 718 ਹੋ ਗਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਤਿੰਨ ਹਫਤਿਆਂ 'ਚ ਕੋਵਿਡ-19 ਟੀਕੇ ਦੀਆਂ 20 ਲੱਖ ਤੋਂ ਜ਼ਿਆਦਾ ਦਿੱਤੀਆਂ ਗਈਆਂ ਖੁਰਾਕਾਂ
ਕੋਰੋਨਾ ਦੇ ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ ਰੂਸ ਦੀ ਸਰਕਾਰ ਨੇ ਕਿਹਾ ਕਿ ਪਿਛਲੇ ਦਿਨ ਦੇਸ਼ ਦੇ ਵੱਖ-ਵੱਖ 85 ਖੇਤਰਾਂ 'ਚ 29,362 ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਮਾਸਕੋ 'ਚ ਰੋਜ਼ਾਨਾ ਇਨਫੈਕਸ਼ਨ ਦੇ 6,001 ਮਾਮਲਿਆਂ ਨਾਲ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਹਨ, ਜੋ ਇਕ ਦਿਨ ਪਹਿਲਾਂ 4,595 ਸਨ। ਰੂਸੀ ਰਾਜਧਾਨੀ ਤੋਂ ਬਾਅਦ ਸੈਂਟ ਪੀਟਰਬਰਗ 'ਚ 2,717 ਮਾਮਲੇ ਹਨ ਜੋ ਪਿਛਲੇ ਦਿਨ 2,501 ਤੋਂ ਜ਼ਿਆਦਾ ਹਨ।
ਇਹ ਵੀ ਪੜ੍ਹੋ : ਇਸਲਾਮਿਕ ਸਟੇਟ ਨੂੰ ਕਾਬੂ 'ਚ ਕਰਨ ਲਈ ਅਮਰੀਕਾ ਨਾਲ ਮਿਲ ਕੇ ਨਹੀਂ ਕਰਾਂਗੇ ਕੰਮ : ਤਾਲਿਬਾਨ
ਰੂਸੀ ਸਰਕਾਰ ਨੇ ਇਕ ਦਿਨ 'ਚ ਕੋਰੋਨਾ ਨਾਲ ਜੁੜੀ 968 ਮੌਤਾਂ ਦਾ ਇਕ ਨਵਾਂ ਰਿਕਾਰਡ ਦਰਜ ਕੀਤਾ ਹੈ ਜੋ ਇਕ ਦਿਨ ਪਹਿਲਾਂ 936 ਸੀ ਜਿਸ ਨਾਲ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 2,15,453 ਹੋ ਗਈ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਦੇ ਅੰਦਰ 21,409 ਲੋਕ ਕੋਰੋਨਾ ਇਨਫੈਕਸ਼ਨ ਨਾਲ ਠੀਕ ਹੋਏ ਹਨ ਜੋ ਇਕ ਦਿਨ ਪਹਿਲਾਂ 20,566 ਲੋਕ ਇਨਫੈਕਸ਼ਨ ਨਾਲ ਠੀਕ ਹੋਏ ਸਨ। ਦੇਸ਼ 'ਚ ਕੁੱਲ ਮਿਲਾ ਕੇ 6,84,845 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਸਿਹਤਮੰਦ ਹੋਏ ਹਨ।
ਇਹ ਵੀ ਪੜ੍ਹੋ : ਯੂ.ਕੇ. : ਗ੍ਰਹਿ ਦਫਤਰ ਨੇ ਚੈਨਲ ਪਾਰ ਕਰਕੇ ਆਏ ਪ੍ਰਵਾਸੀਆਂ ਲਈ ਪਿੱਜ਼ੇ 'ਤੇ ਖਰਚੇ ਹਜ਼ਾਰਾਂ ਪੌਂਡ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।