ਕੋਵਿਡ-19: ਇਮਿਊਨਿਟੀ ਸਿਸਟਮ ਨੂੰ ਵਧਾਉਣ ਲਈ ਜ਼ਰੂਰੀ ਹਨ ਇਹ 3 ਵਿਟਾਮਿਨ

03/22/2020 11:27:46 AM

ਵਾਸ਼ਿੰਗਟਨ- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਭਾਰਤ ਸਣੇ ਲਗਭਗ 3 ਲੱਖ ਲੋਕ ਇਸ ਵਾਇਰਸ ਨਾਲ ਇਨਫੈਕਟਡ ਹਨ ਤੇ ਤਕਰੀਬਨ 13 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮਾਹਰ ਕਹਿੰਦੇ ਹਨ ਕਿ ਕਮਜ਼ੋਰ ਲੋਕ ਇਸ ਵਾਇਰਸ ਦਾ ਸ਼ਿਕਾਰ ਜਲਦੀ ਹੋ ਜਾਂਦੇ ਹਨ। ਖੁਰਾਕ ਅਤੇ ਸਿਹਤ ਮਾਹਿਰ ਜੂਲੀਆ ਜੰਪੈਨੋ ਮੁਤਾਬਕ ਤਿੰਨ ਕਿਸਮ ਦੇ ਵਿਟਾਮਿਨ ਮਨੁੱਖ ਦੇ ਇਮਊਨਿਟੀ ਸਿਸਟਮ ਨੂੰ ਵਧੀਆ ਕਰ ਸਕਦੇ ਹਨ। ਜੇਕਰ ਤੁਹਾਡਾ ਇਮਿਊਨਿਟੀ ਸਿਸਟਮ ਤੰਦਰੁਸਤ ਹੈ ਤਾਂ ਤੁਸੀਂ ਹਰ ਬੀਮਾਰੀ ਨਾਲ ਲੜਨ ਦੀ ਤਾਕਤ ਰੱਖਦੇ ਹੋ। ਆਓ ਜਾਣਦੇ ਹਾਂ ਕਿ ਕਿਹੜੇ ਵਿਟਾਮਿਨ ਤੁਹਾਨੂੰ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ।

ਇਹ ਵੀ ਪੜ੍ਹੋ ► ਕੋਵਿਡ-19: ਜੇਲ੍ਹਾਂ 'ਚ ਮੁਲਾਕਾਤਾਂ ਬੰਦ, ਜ਼ਮਾਨਤਾਂ ਦੇਣ ਦੀ ਕੀਤੀ ਜਾ ਰਹੀ ਚਾਰਾਜੋਈ ► ਦੁਬਈ ਤੋਂ ਵਾਪਸ ਪਰਤਿਆ ਨੌਜਵਾਨ ਕੋਰੋਨਾ ਪਾਜ਼ੀਟਿਵ, ਪੂਰਾ ਪਿੰਡ ਲਾਕਡਾਊਨ

ਵਿਟਾਮਿਨ-ਸੀ -
ਸਿਹਤ ਮਾਹਿਰ ਵਿਟਾਮਿਨ ਸੀ ਨੂੰ ਇਮਿਊਨ ਸਿਸਟਮ ਨੂੰ ਸੁਧਾਰਨ ਦਾ ਇਕ ਚੰਗਾ ਸਰੋਤ ਮੰਨਦੇ ਹਨ। ਸਰੀਰ ਵਿਚ ਵਿਟਾਮਿਨ ਸੀ ਦੀ ਘਾਟ ਦਾ ਅਰਥ ਹੈ ਕਿ ਤੁਸੀਂ ਜਲਦੀ ਹੀ ਬਹੁਤ ਸਾਰੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ। ਵਿਟਾਮਿਨ ਸੀ ਲਈ ਤੁਸੀਂ ਸੰਤਰੇ, ਮਸੰਮੀ, ਕਿੰਨੂ, ਸਟ੍ਰਾਬੇਰੀ, ਸ਼ਿਮਲਾ ਮਿਰਚ, ਪਾਲਕ ਅਤੇ ਬ੍ਰੋਕਲੀ ਖਾ ਸਕਦੇ ਹੋ ਕਿਉਂਕਿ ਇਨ੍ਹਾਂ ‘ਚ ਵਿਟਾਮਿਨ ਸੀ ਦੀ ਵੱਡੀ ਮਾਤਰਾ ਪਾਈ ਜਾਂਦੀ ਹੈ।

ਵਿਟਾਮਿਨ ਬੀ-6
ਵਿਟਾਮਿਨ ਬੀ-6 ਨੂੰ ਵੀ ਸਰੀਰ ਦੇ ਇਮਿਊਨ ਸਿਸਟਮ ਨੂੰ ਸੁਧਾਰਨ ਲਈ ਜ਼ਰੂਰੀ ਦੱਸਿਆ ਗਿਆ ਹੈ। ਵਿਟਾਮਿਨ ਬੀ-6 ਵਿਚ ਮੌਜੂਦ ਕਈ ਕਿਸਮਾਂ ਦੇ ਬਾਇਓ ਕੈਮੀਕਲ ਸਰੀਰ ਨੂੰ ਤਾਕਤ ਦਿੰਦੇ ਹਨ। 

ਇਹ ਵੀ ਪੜ੍ਹੋ ►'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ? ► ਕੋਵਿਡ-19: USA ‘ਚ 323 ਮੌਤਾਂ, ਨਿਊਯਾਰਕ ‘ਚ 10 ਹਜ਼ਾਰ ਤੋਂ ਵੱਧ ਲੋਕ ਪੀੜਤ

ਵਿਟਾਮਿਨ ਬੀ-6 ਲਈ ਚਿਕਨ, ਆਂਡੇ ਅਤੇ ਸੈਲਮਨ ਮੱਛੀ ਤੋਂ ਇਲਾਵਾ ਕਈ ਕਿਸਮਾਂ ਦੇ ਮਾਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਠੰਡੇ ਪਾਣੀ ਨੂੰ ਵੀ ਵਿਟਾਮਿਨ ਬੀ-6 ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ। ਸ਼ਾਕਾਹਾਰੀ ਲੋਕ ਵਿਟਾਮਿਨ ਬੀ-6 ਲਈ ਸੋਇਆਬੀਨ, ਛੋਲੇ, ਦੁੱਧ ਅਤੇ ਆਲੂ ਆਦਿ ਦੀ ਵਰਤੋਂ ਕਰ ਸਕਦੇ ਹਨ। ਵਿਟਾਮਿਨ ਬੀ-6 ਕਈ ਹਰੀਆਂ ਸਬਜ਼ੀਆਂ ਵਿਚ ਵੀ ਪਾਇਆ ਜਾਂਦਾ ਹੈ। 

ਵਿਟਾਮਿਨ ਈ- 
ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਣ ਲਈ ਵਿਟਾਮਿਨ-ਈ ਵੀ ਬਹੁਤ ਜ਼ਰੂਰੀ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਅਖਰੋਟ, ਬਾਦਾਮ ਅਤੇ ਪਾਲਕ ਤੋਂ ਇਲਾਵਾ ਬਹੁਤ ਸਾਰੇ ਬੀਜਾਂ ‘ਚ ਇਹ ਵਿਟਾਮਿਨ ਮੌਜੂਦ ਹੁੰਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਸ਼ਿਕਾਰ ਵਧੇਰੇ ਬਜ਼ੁਰਗ ਅਤੇ ਬੀਮਾਰ ਲੋਕ ਹੋ ਰਹੇ ਹਨ। ਇਸ ਦਾ ਕਾਰਨ ਉਨ੍ਹਾਂ ਦੇ ਇਮਿਊਨ ਸਿਸਟਮ ਦਾ ਕਮਜ਼ੋਰ ਹੋਣਾ ਹੈ। 


Lalita Mam

Content Editor

Related News