ਮਾਲੀ ਵਿਚ 3 ਯੂ.ਐਨ. ਸ਼ਾਂਤੀਦੂਤਾਂ ਦਾ ਕਤਲ
Monday, May 11, 2020 - 07:08 PM (IST)
ਬਮਾਕੋ/ਨਿਊਯਾਰਕ (ਏਜੰਸੀਆਂ)- ਮਾਲੀ ਵਿਚ ਸੰਯੁਕਤ ਰਾਸ਼ਟਰ (ਯੂ.ਐਨ.) ਬਹੁਆਇਆਮੀ ਏਕੀਕ੍ਰਿਤ ਸਥਿਰਤਾ ਮਿਸ਼ਨ (ਮਿਨੁਸਮਾ) ਦੇ 3 ਸ਼ਾਂਤੀਦੂਤਾਂ ਦੀ ਪੈਟਰੋਲਿੰਗ ਦੌਰਾਨ ਭਾਰੀ ਧਮਾਕਾਖੇਜ਼ ਯੰਤਰ ਨਾਲ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ਵਿਚ 4 ਹੋਰ ਸ਼ਾਂਤੀਦੂਤ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਜਾਰੀ ਹੈ। ਉਥੇ ਹੀ ਯੂ.ਐਨ. ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਇਸ ਕਤਲਕਾਂਡ ਦੀ ਸਖ਼ਤ ਲਹਿਜ਼ੇ ਵਿਚ ਨਿੰਦਿਆ ਕੀਤੀ ਹੈ।