ਇੰਡੋਨੇਸ਼ੀਆ ''ਚ ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

Wednesday, Aug 17, 2022 - 02:58 PM (IST)

ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੇ ਅੱਤਵਾਦ ਰੋਕੂ ਦਸਤੇ (ਡੇਂਸਸ 88) ਨੇ 2 ਵੱਖ-ਵੱਖ ਮੁਹਿੰਮਾਂ ਵਿਚ ਅੱਤਵਾਦੀ ਗਤੀਵਿਧੀਆਂ ਦੇ ਸ਼ੱਕ ਵਿਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਡੋਨੇਸ਼ੀਆਈ ਨੈਸ਼ਨਲ ਪੁਲਸ ਦੇ ਬੁਲਾਰੇ ਅਹਿਮਦ ਰਮਜ਼ਾਨ ਨੇ ਮੰਗਲਵਾਰ ਸ਼ਾਮ ਨੂੰ ਸਥਾਨਕ ਮੀਡੀਆ ਨੂੰ ਦੱਸਿਆ ਕਿ ਦੋਵਾਂ ਸ਼ੱਕੀਆਂ ਨੂੰ ਦੇਸ਼ ਦੀ ਰਾਜਧਾਨੀ ਜਕਾਰਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋਵਾਂ ਦੇ ਘਰੇਲੂ ਕੱਟੜਪੰਥੀ ਸਮੂਹ ਜਮਾਹ ਇਸਲਾਮੀਆ (ਜੇ.ਆਈ.) ਨਾਲ ਕਥਿਤ ਸਬੰਧ ਹਨ, ਜੋ ਇਸਲਾਮਿਕ ਸਟੇਟ ਨਾਲ ਜੁੜਿਆ ਹੋਇਆ ਹੈ।  ਰਮਜ਼ਾਨ ਨੇ ਕਿਹਾ ਕਿ ਇਸ ਦੌਰਾਨ ਦੱਖਣੀ ਸੁਮਾਤਰਾ ਸੂਬੇ ਤੋਂ ਇੱਕ ਹੋਰ ਸ਼ੱਕੀ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਤੌਰ 'ਤੇ ਉਹ ਜਮਾਤ ਅੰਸ਼ਰੁਤ ਦੌਲਾ (ਜੇ.ਏ.ਡੀ.) ਦਾ ਸਮਰਥਕ ਹੈ। ਹਾਲਾਂਕਿ ਅਧਿਕਾਰੀ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਜੇਏਡੀ ਪਿਛਲੇ ਸਾਲ ਮਾਰਚ ਵਿੱਚ ਸੁਲਾਵੇਸੀ ਟਾਪੂ ਉੱਤੇ ਮਕਾਸਰ ਸ਼ਹਿਰ ਵਿੱਚ ਇੱਕ ਗਿਰਜਾਘਰ ਵਿੱਚ ਹੋਏ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਹੈ ਅਤੇ ਸਾਲ 2018 ਵਿੱਚ ਪੂਰਬੀ ਜਾਵਾ ਵਿੱਚ ਚਰਚਾਂ ਵਿਚ ਕਈ ਆਤਮਘਾਤੀ ਬੰਬ ਧਮਾਕਿਆਂ ਵਿੱਚ ਵੀ ਸ਼ਾਮਲ ਹੈ। ਇਨ੍ਹਾਂ ਹਮਲਿਆਂ ਵਿਚ ਕਈ ਲੋਕ ਮਾਰੇ ਗਏ ਸਨ। ਇਸ ਸਮੂਹ ਨੂੰ 2018 ਵਿੱਚ ਗੈਰ-ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਗਿਆ ਸੀ। ਦੱਸ ਦੇਈਏ ਹੈ ਕਿ ਸਾਲ 2002 ਦੇ ਬਾਲੀ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਜੇ.ਆਈ. ਨੇ ਲਈ ਸੀ, ਜਿਸ ਹਮਲੇ ਵਿੱਚ ਹੋਲੀਡੇ ਆਈਲੈਂਡ 'ਤੇ 200 ਤੋਂ ਵੱਧ ਲੋਕ ਮਾਰੇ ਗਏ ਸਨ।


cherry

Content Editor

Related News