ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ''ਚ ਸੜਕ ਕਿਨਾਰੇ ਧਮਾਕੇ ''ਚ 3 ਲੋਕਾਂ ਦੀ ਮੌਤ, 7 ਜ਼ਖਮੀ

Saturday, Jul 06, 2024 - 03:03 AM (IST)

ਪਿਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਸ਼ੁੱਕਰਵਾਰ ਨੂੰ ਸੜਕ ਕਿਨਾਰੇ ਧਮਾਕੇ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਚਾਅ ਸੇਵਾ '1122' ਦੇ ਬੁਲਾਰੇ ਨੇ ਦੱਸਿਆ ਕਿ ਇਹ ਧਮਾਕਾ ਮਰਦਾਨ ਜ਼ਿਲ੍ਹੇ ਦੀ ਤਖ਼ਤ ਬਾਈ ਤਹਿਸੀਲ ਦੇ ਜਲਾਲਾ ਪੁਲ ਨੇੜੇ ਹੋਇਆ। ਬਚਾਅ ਅਧਿਕਾਰੀਆਂ ਨੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਮਰਦਾਨ ਮੈਡੀਕਲ ਕੰਪਲੈਕਸ ਪਹੁੰਚਾਇਆ।

ਇਹ ਵੀ ਪੜ੍ਹੋ : ਤੂਫਾਨ ਨੇ ਸਾਫ਼ ਕਰ 'ਤਾ ਪੂਰਾ ਟਾਪੂ, ਲਗਭਗ ਸਾਰੀ ਆਬਾਦੀ ਹੋਈ ਬੇਘਰ

ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਧਮਾਕਾ ਵਿਸਫੋਟਕ ਨਾਲ ਹੋਇਆ ਜਾਂ ਸਿਲੰਡਰ ਫਟਣ ਨਾਲ। ਪੁਲਸ ਨੇ ਦੱਸਿਆ ਕਿ ਉੱਤਰ-ਪੱਛਮੀ ਪਾਕਿਸਤਾਨ ਵਿਚ ਬੁੱਧਵਾਰ ਨੂੰ ਇਕ ਰਿਮੋਟ ਕੰਟਰੋਲ ਕਾਰ ਬੰਬ ਧਮਾਕੇ ਵਿਚ ਇਕ ਸਾਬਕਾ ਸੈਨੇਟਰ ਅਤੇ ਤਿੰਨ ਹੋਰਾਂ ਦੀ ਮੌਤ ਹੋ ਗਈ ਸੀ। ਜਦੋਂ ਧਮਾਕਾ ਹੋਇਆ ਹਿਦਾਇਤੁੱਲਾ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਮਾਮੋਂਦ ਬਾਜੌਰ ਕਬਾਇਲੀ ਜ਼ਿਲ੍ਹੇ ਦੇ ਦਮਦੋਲਾ ਇਲਾਕੇ ਵਿਚ ਆਪਣੇ ਭਤੀਜੇ ਨਜ਼ੀਬੁੱਲਾ ਖਾਨ ਲਈ ਪ੍ਰਚਾਰ ਕਰਨ ਲਈ ਗਏ ਸੀ। ਪੀ.ਕੇ. 22 ਸੂਬਾਈ ਵਿਧਾਨ ਸਭਾ ਹਲਕੇ ਲਈ 12 ਜੁਲਾਈ ਨੂੰ ਉਪ ਚੋਣਾਂ ਹੋਣੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e

 


DILSHER

Content Editor

Related News