ਮਿਸੀਸਾਗਾ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਬੱਚਿਆਂ ਸਮੇਤ 3 ਦੀ ਮੌਤ

Monday, Jun 26, 2017 - 04:35 PM (IST)

ਮਿਸੀਸਾਗਾ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਬੱਚਿਆਂ ਸਮੇਤ 3 ਦੀ ਮੌਤ

ਮਿਸੀਸਾਗਾ— ਐਤਵਾਰ ਰਾਤ ਨੂੰ ਮਿਸੀਸਾਗਾ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ ਉੱਤਰੀ ਸ਼ੇਰੀਡਨ ਵੇਅ ਅਤੇ ਕੁਈਨ ਐਲਿਜ਼ਾਬੇਥ ਦੇ ਵਿਚਕਾਰ ਸਥਿਤ ਵਿੰਸਟਨ ਚਰਚਿਲ ਬੋਲੀਵੀਅਰਡ ਸੜਕ 'ਤੇ ਦੋ ਵਾਹਨਾਂ ਦੇ ਆਪਸ ਵਿਚ ਟਕਰਾਉਣ ਕਰਕੇ ਵਾਪਰਿਆ। ਹਾਦਸੇ ਵਿਚ ਮਾਰੇ ਗਏ ਬੱਚਿਆਂ ਦੀ ਉਮਰ 4 ਸਾਲ ਅਤੇ 12 ਸਾਲ ਹੈ। ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿਚ ਜਿਵੇਂ ਹੀ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਵਿਚ ਜ਼ਖਮੀ ਹੋਏ ਹੋਰ ਲੋਕਾਂ ਦੀ ਹਾਲਤ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਨਹੀਂ ਦੱਸਿਆ ਗਿਆ। ਪੁਲਸ ਨੇ ਇਸ ਦੀ ਜਾਂਚ ਲਈ ਲੋਕਾਂ ਤੋਂ ਜਾਣਕਾਰੀ ਮੰਗੀ ਹੈ।


author

Kulvinder Mahi

News Editor

Related News