3 ਤਲਾਕ ਮਾਮਲੇ ’ਚ ਭਾਰਤ ਤੋਂ ਸਿੱਖਿਆ ਲੈ ਰਿਹਾ ਪਾਕਿਸਤਾਨ, ਆ ਸਕਦੈ ਵੱਡਾ ਫੈਸਲਾ

Wednesday, Nov 28, 2018 - 12:45 AM (IST)

3 ਤਲਾਕ ਮਾਮਲੇ ’ਚ ਭਾਰਤ ਤੋਂ ਸਿੱਖਿਆ ਲੈ ਰਿਹਾ ਪਾਕਿਸਤਾਨ, ਆ ਸਕਦੈ ਵੱਡਾ ਫੈਸਲਾ

ਲਾਹੌਰ-3 ਤਲਾਕ ਦੇ ਮੁੱਦੇ 'ਤੇ ਪਾਕਿਸਤਾਨ ਵਿਚ ਅਹਿਮ ਐਲਾਨ ਹੋ ਸਕਦਾ ਹੈ। ਪਾਕਿਸਤਾਨ ਦੀ ਕੌਂਸਲ ਆਫ ਇਸਲਾਮਿਕ ਆਈਡੀਓਲੋਜੀ (ਸੀ. ਆਈ. ਆਈ.) ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਨੂੰ ਨਾਜਾਇਜ਼ ਤੇ ਸਜ਼ਾਯੋਗ ਕਰਾਰ ਦੇਵੇਗੀ। ਪਾਕਿਸਤਾਨ ਦੀ ਇਹ ਕੌਂਸਲ ਇਸ ਮਾਮਲੇ 'ਤੇ ਜਨਵਰੀ ਤੋਂ ਕੰਮ ਕਰ ਰਹੀ ਹੈ। ਕੌਂਸਲ ਦੇ ਮੈਂਬਰਾਂ ਵਿਚਾਲੇ ਲੰਬੀ ਬਹਿਸ ਤੋਂ ਬਾਅਦ ਤੁਰੰਤ 3 ਤਲਾਕ ਦੇ ਕਾਨੂੰਨ 'ਤੇ ਜ਼ਰੂਰੀ ਸੋਧਾਂ ਕੀਤੀਆਂ ਜਾਣਗੀਆਂ। ਕੌਂਸਲ ਦੇ ਚੇਅਰਮੈਨ ਡਾ. ਕਿਬਾਲਾ ਅਜ਼ਾਜ਼ ਨੇ ਕਈ ਮਾਮਲਿਆਂ ਵਿਚ ਇਕ ਵਾਰ 3 ਤਲਾਕ ਬੋਲਣ 'ਤੇ ਤਲਾਕ ਲੈਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਪਾਕਿਸਤਾਨ ਵਿਚ ਤੁਰੰਤ 3 ਤਲਾਕ 'ਤੇ 1961 ਤੋਂ ਹੀ ਬੈਨ ਹੈ ਪਰ ਕਿਸੇ ਨੂੰ ਸਜ਼ਾ ਦੀ ਵਿਵਸਥਾ ਨਾ ਹੋਣ 'ਤੇ ਲੋਕ ਧੜੱਲੇ ਨਾਲ ਇਸ ਤਲਾਕ ਨੂੰ ਹਰਕਤ ਵਿਚ ਲਿਆ ਰਹੇ ਹਨ।
ਸੀ. ਆਈ. ਆਈ. ਜੋ ਵੀ ਫੈਸਲਾ ਕਰੇਗੀ, ਉਹ ਸ਼ਰੀਅਤ ਦੀਆਂ ਵਿਵਸਥਾਵਾਂ ਅਤੇ ਦਾਇਰਿਆਂ ਵਿਚ ਰਹਿੰਦੇ ਹੋਏ ਕਰੇਗੀ। ਸੀ. ਆਈ. ਆਈ. ਦੀ ਆਪਣੀ ਚਰਚਾ ਵਿਚ ਭਾਰਤ ਦੀ ਸੁਪਰੀਮ ਕੋਰਟ ਦੇ ਇਸ ਬਾਰੇ ਆਏ ਫੈਸਲੇ ਦੀ ਚਰਚਾ ਕੀਤੀ, ਜਿਸ ਵਿਚ ਭਾਰਤ ਦੀ ਸੁਪਰੀਮ ਕੋਰਟ ਨੇ ਇਕ ਵਾਰ ਵਿਚ 3 ਤਲਾਕ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਹੋਇਆ ਹੈ।

 


Related News