ਬੈਰੂਤ ਧਮਾਕਾ ਮਾਮਲੇ ''ਚ 3 ਅਧਿਕਾਰੀਆਂ ਦੀ ਗ੍ਰਿਫਤਾਰੀ

Saturday, Aug 08, 2020 - 09:20 AM (IST)

ਬੈਰੂਤ ਧਮਾਕਾ ਮਾਮਲੇ ''ਚ 3 ਅਧਿਕਾਰੀਆਂ ਦੀ ਗ੍ਰਿਫਤਾਰੀ

ਬੈਰੂਤ- ਲੈਬਨਾਨ ਵਿਚ ਬੈਰੂਤ ਦੇ ਸਮੁੰਦਰੀ ਜਹਾਜ਼ ਵਿਚ ਹੋਏ ਧਮਾਕੇ ਦੇ ਮਾਮਲੇ ਵਿਚ 3 ਉੱਚ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਸ਼ਟਰੀ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਲੈਬਨਾਨ ਦੇ ਅਟਾਰਨੀ ਜਨਰਲ ਜੱਜ ਘਾਸਨ ਅਲ-ਖੌਰੀ ਨੇ ਸ਼ਨੀਵਾਰ ਨੂੰ ਇਨ੍ਹਾਂ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ।

ਫੜੇ ਗਏ ਅਧਿਕਾਰੀਆਂ ਵਿਚ ਸਰਹੱਦ ਟੈਕਸ ਵਿਭਾਗ ਦੇ ਮਹਾਨਿਰਦੇਸ਼ਕ ਬਦਰੀ ਡਾਹਰ, ਸਾਬਕਾ ਸਰਹੱਦ ਟੈਕਸ ਨਿਰਦੇਸ਼ਕ ਚਾਫਿਕ ਮਰਹੀ ਅਤੇ ਬੈਰੂਤ ਪੋਰਟ ਦੇ ਮਹਾਨਿਰਦੇਸ਼ਕ ਹਸਨ ਕੋਰਯਤੇਮ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਨੂੰ ਮੰਗਲਵਾਰ ਨੂੰ ਬੈਰੂਤ ਵਿਚ ਹੋਏ ਦੋ ਭਿਆਨਕ ਧਮਾਕਿਆਂ ਦੀ ਜਾਂਚ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਬੈਰੂਤ ਵਿਚ ਮੰਗਲਵਾਰ ਨੂੰ ਸ਼ਾਮ 6.10 ਵਜੇ ਦੋ ਭਿਆਨਕ ਧਮਾਕੇ ਹੋਏ, ਜਿਸ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 4 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਗਏ।


author

Lalita Mam

Content Editor

Related News