ਇਟਲੀ ''ਚ ਆਸ਼ਕ ਵੱਲੋਂ 3 ਮਹੀਨਿਆਂ ਦੀ ਗਰਭਵਤੀ ਔਰਤ ਦਾ ਕਤਲ

Sunday, Dec 24, 2023 - 11:48 AM (IST)

ਇਟਲੀ ''ਚ ਆਸ਼ਕ ਵੱਲੋਂ 3 ਮਹੀਨਿਆਂ ਦੀ ਗਰਭਵਤੀ ਔਰਤ ਦਾ ਕਤਲ

ਮਿਲਾਨ/ਇਟਲੀ  (ਸਾਬੀ ਚੀਨੀਆ): ਉਤੱਰੀ ਇਟਲੀ ਦੇ ਸ਼ਹਿਰ ਤਰਵੀਜੋ ਵਿਖੇ ਇਕ ਸਿਰ ਫਿਰੇ ਆਸ਼ਕ ਵੱਲੋਂ 26 ਸਾਲਾ ਔਰਤ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ ਇਹ ਔਰਤ ਇੱਕ 4 ਸਾਲ ਦੇ ਬੱਚੇ ਦੀ ਮਾਂ ਸੀ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਮੁੜ ਗਰਭਵਤੀ ਸੀ। ਉਸ ਵੱਲੋਂ ਪੁਲਸ ਕੋਲ ਕੁਝ ਸਮਾਂ ਪਹਿਲਾਂ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਇੱਕ ਵਿਅਕਤੀ ਉਸ ਦਾ ਕੰਮ ਵਾਲੀ ਥਾਂ ਤੋਂ ਪਿੱਛਾ ਕਰਦਾ ਹੈ ਤੇ ਉਸਨੂੰ  ਪ੍ਰੇਸ਼ਾਨ ਕਰਦਾ ਹੈ ਫਿਰ ਉਸੇ ਵਿਅਕਤੀ ਨੇ ਘਰ ਵਿੱਚ ਦਾਖਿਲ ਹੋਕੇ ਉਸ ਔਰਤ 'ਤੇ ਚਾਕੂ ਨਾਲ ਸੱਤ ਵਾਰ ਕਰਕੇ ਕਤਲ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ 'ਚ ਸਿੱਖ ਔਰਤ ਤੇ ਉਸ ਦੇ ਪੁੱਤਰ ਨੂੰ ਸੁਣਾਈ ਗਈ ਸਜ਼ਾ, ਜਾਣੋ ਪੂਰਾ ਮਾਮਲਾ

ਪੁਲਸ ਵੱਲੋਂ ਤਫ਼ਤੀਸ਼ ਕਰਨ 'ਤੇ ਪਤਾ ਲੱਗਾ ਕਿ ਮ੍ਰਿਤਕ ਔਰਤ ਵਨੇਸਾ ਬਾਲਨ ਦੇ ਦੋਸ਼ੀ 41 ਸਾਲਾ ਵਿਅਕਤੀ ਨਾਲ ਪਹਿਲਾਂ ਸਬੰਧ ਸਨ ਅਤੇ ਉਹ ਅਕਸਰ ਉਸਨੂੰ ਦੁਬਾਰਾ ਮਿਲਣ ਲਈ ਕਿਸੇ ਨਾ ਕਿਸੇ ਤਰੀਕੇ ਤੰਗ ਪ੍ਰੇਸ਼ਾਨ ਕਰਦਾ ਸੀ। ਕਈ ਵਾਰੀ ਉਸ ਮਾਰਕੀਟ ਵਿਚ ਵੀ ਆਉਂਦਾ ਸੀ ਜਿੱਥੇ ਉਹ ਕੰਮ ਕਰਦੀ ਸੀ। ਅੰਤ ਉਸਨੇ ਘਰ ਵਿੱਚ ਦਾਖਿਲ ਹੋਕੇ ਔਰਤ ਦਾ ਕਤਲ ਕਰ ਦਿੱਤਾ ਅਤੇ ਤਿੰਨ ਮਹੀਨਿਆਂ ਦੇ ਅਣਜੰਮੇ ਬੱਚੇ ਨੂੰ ਵੀ ਗਰਭ ਵਿੱਚ ਮਾਰ ਮੁਕਾਇਆ। ਜਿੱਥੇ ਇਸ ਕਤਲ ਤੋਂ ਬਾਅਦ ਸਥਾਨਿਕ ਲੋਕਾਂ ਵੱਲੋਂ ਲਗਾਤਾਰ ਆਲੋਚਨਾ ਕੀਤੀ ਜਾ ਰਹੀ ਹੈ ਉਥੇ ਕੁਝ ਲੋਕਾਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਸਦੇ ਗਰਭ ਵਿੱਚ ਪਲ ਰਹੇ ਬੱਚੇ ਦਾ ਡੀ.ਐਨ.ਏ ਟੈਸਟ ਕੀਤਾ ਜਾਵੇ ਤਾਂ ਜੇ ਸੱਚਾਈ ਸਾਹਮਣੇ ਆ ਸਕੇ। ਜਦ ਦੋਸ਼ੀ ਨੂੰ ਅਦਾਲਤ ਵਿੱਚ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸਨੇ ਕੁਝ ਵੀ ਨਾ ਬੋਲਣਾ ਠੀਕ ਸਮਝਦਿਆਂ ਚੁੱਪ ਚਾਪ ਅਦਾਲਤ ਵਿੱਚ ਜੱਜ ਮੂਹਰੇ ਖੜ੍ਹੇ ਰਹਿਣ ਨੂੰ ਤਰਜੀਹ ਦਿੱਤੀ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News