ਅਲਬਰਟਾ ''ਚ ਕਾਰਾਂ ਧੋਣ ਵਾਲੇ ਗੈਰਾਜ ''ਚ ਹੋਇਆ ਧਮਾਕਾ, 3 ਵਰਕਰ ਹੋਏ ਗੰਭੀਰ ਜ਼ਖਮੀ

08/19/2017 11:43:15 AM

ਅਲਬਰਟਾ— ਕੈਨੇਡਾ ਦੇ ਅਲਬਰਟਾ 'ਚ ਸ਼ੁੱਕਰਵਾਰ ਦੀ ਸ਼ਾਮ ਨੂੰ ਇਕ ਕਾਰਾਂ ਧੋਣ ਵਾਲੇ ਗੈਰਾਜ 'ਚ ਧਮਾਕਾ ਹੋ ਗਿਆ, ਜਿਸ ਕਾਰਨ 3ਵਰਕਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਘਟਨਾ ਅਲਬਰਟਾ ਦੇ ਸ਼ਹਿਰ ਰੈੱਡ ਡਿਅਰ 'ਚ ਸ਼ੁੱਕਰਵਾਰ ਦੀ ਸ਼ਾਮ ਨੂੰ ਵਾਪਰੀ। 'ਲੇਜ਼ਰ ਵਾਸ਼' ਗੈਰਾਜ ਦੇ ਮਾਲਕ ਹੀਬੋ ਜੋਅ ਨੇ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਹੀ ਇਹ ਬਿਜ਼ਨੈੱਸ ਸ਼ੁਰੂ ਕੀਤਾ ਸੀ। ਮਾਲਕ ਨੇ ਕਿਹਾ ਕਿ ਉਸ ਦੇ ਗੈਰਾਜ 'ਚ ਲੱਗੇ ਵਰਕਰ  ਕਾਰਾਂ ਨੂੰ ਧੋਣ ਰਹੇ ਸਨ ਤਾਂ ਉਸ ਸਮੇਂ ਧਮਾਕਾ ਹੋਇਆ। 
ਜੋਅ ਨੇ ਕਿਹਾ ਕਿ ਜਦੋਂ ਧਮਾਕਾ ਹੋਇਆ ਤਾਂ ਉਹ ਘਟਨਾ ਵਾਲੀ ਥਾਂ 'ਤੇ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਵਰਕਰਾਂ ਨੇ ਕੈਮੀਕਲ ਅਧਾਰਿਤ ਕੁਝ ਘੋਲਿਆ ਹੋਵੇ, ਜਿਸ ਕਾਰਨ ਇਹ ਘਟਨਾ ਵਾਪਰੀ। ਜੋਅ ਨੇ ਦੱਸਿਆ ਕਿ ਤਿੰਨੋਂ ਪੀੜਤਾਂ ਦੀਆਂ ਲੱਤਾਂ ਸੜ ਗਈਆਂ। ਉਨ੍ਹਾਂ ਕਿਹਾ ਕਿ ਤਿੰਨਾਂ ਨੂੰ ਐਂਬੂਲੈਂਸ ਜ਼ਰੀਏ ਰੈੱਡ ਡਿਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਤੋਂ ਬਾਅਦ ਕੰਮ ਨੂੰ ਬੰਦ ਕਰ ਦਿੱਤਾ ਗਿਆ ਹੈ। ਇਕ ਕਰਮਚਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੌਕੇ 'ਤੇ ਐਮਰਜੈਂਸੀ ਅਧਿਕਾਰੀ ਮੌਜੂਦ ਸਨ। ਜੋਅ ਨੇ ਦੱਸਿਆ ਕਿ ਫਾਇਰ ਫਾਈਟਰਜ਼ ਘਟਨਾ ਦੀ ਜਾਂਚ ਕਰ ਰਹੇ ਹਨ। ਇਕ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਘਟਨਾ ਨੂੰ ਨਹੀਂ ਦੇਖਿਆ ਪਰ ਧਮਾਕੇ ਨੂੰ ਸੁਣਿਆ ਜ਼ਰੂਰ ਹੈ, ਇਹ ਇਕ ਵੱਡੀ ਗਰਜ ਵਾਂਗ ਸੀ।


Related News