ਪਾਕਿਸਤਾਨ ''ਚ ਪ੍ਰਦਰਸ਼ਨਕਾਰੀਆਂ ''ਤੇ ਪੁਲਸ ਦੀ ਗੋਲੀਬਾਰੀ ''ਚ 3 ਹਲਾਕ, 30 ਜ਼ਖਮੀ

07/31/2020 7:07:14 PM

ਕਰਾਚੀ (ਭਾਸ਼ਾ): ਪਾਕਿਸਤਾਨ 'ਚ ਅਫਗਾਨਿਸਤਾਨ ਸਰਹੱਦ 'ਤੇ ਇਕ ਚੌਕੀ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਜਦਕਿ 30 ਹੋਰ ਲੋਕ ਜ਼ਖਮੀ ਹੋ ਗਈ। ਬਲੋਚਿਸਤਾਨ ਵਿਚ ਚਮਨ ਸਰਹੱਹੀ ਚੌਕੀ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਬੰਦ ਕਰ ਦਿੱਤੀ ਗਈ ਹੈ, ਜਿਸ ਦੇ ਨਤੀਜੇ ਵਜੋਂ ਇਕਾਲੇ ਵਿਚ 1 ਲੱਖ ਤੋਂ ਵਧੇਰੇ ਲੋਕ ਬੇਰੁਜ਼ਗਾਰ ਹੋ ਗਏ ਹਨ। 

ਇਸ ਸਰਹੱਦੀ ਚੌਕੀ ਨੂੰ ਬੁੱਧਵਾਰ ਨੂੰ ਖੋਲ੍ਹਿਆ ਗਿਆ ਸੀ ਤਾਂਕਿ ਦੋਵਾਂ ਪਾਸਿਓਂ ਲੋਕ ਈਦ ਮਨਾਉਣ ਦੇ ਲਈ ਆਪਣੇ ਮੂਲ ਸਥਾਨਾਂ 'ਤੇ ਜਾ ਸਕਣ। ਪਰ ਇਹ ਚੌਕੀ ਉਨ੍ਹਾਂ ਦਿਹਾੜੀ ਮਜ਼ਦੂਰਾਂ ਦੇ ਲਈ ਬੰਦ ਰੱਖੀ ਗਈ ਜੋ ਦਿਨ ਵਿਚ ਅਫਗਾਨਿਸਤਾਨ ਜਾਂਦੇ ਸਨ ਤੇ ਸ਼ਾਮ ਨੂੰ ਪਰਤ ਆਉਂਦੇ ਸਨ। ਵੀਰਵਾਰ ਨੂੰ ਵੱਡੀ ਗਿਣਤੀ ਵਿਚ ਲੋਕ ਫ੍ਰੈਂਡਸ਼ਿਪ ਗੇਟ 'ਤੇ ਧਰਨੇ 'ਤੇ ਬੈਠ ਗਏ ਤੇ ਸਰਹੱਦੀ ਚੌਕੀ ਨੂੰ ਖੋਲ੍ਹਣ ਦੀ ਮੰਗ ਕਰਨ ਲੱਗੇ। ਫ੍ਰੰਟੀਅਰ ਕੋਰ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਤੱਕ ਪ੍ਰਦਰਸ਼ਨਕਾਰੀ ਇਸ ਥਾਂ ਤੋਂ ਨਹੀਂ ਚਲੇ ਜਾਂਦੇ, ਗੇਟ ਨਹੀਂ ਖੋਲ੍ਹਿਆ ਜਾਵੇਗਾ। ਇਸ ਗੱਲ 'ਤੇ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ ਤੇ ਉਹ ਫ੍ਰੈਂਡਸ਼ਿਪ ਗੇਟ 'ਤੇ ਫ੍ਰੰਟੀਅਰ ਕੋਰ ਤੇ ਹੇਰ ਸਰਕਾਰੀ ਏਜੰਸੀਆਂ ਦੇ ਦਫਤਰ 'ਤੇ ਹਮਲਾ ਕਰਨ ਲੱਗੇ। ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ। ਨਤੀਜੇ ਵਜੋਂ ਇਕ ਮਹਿਲਾ ਸਣੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਜਦਕਿ 20 ਹੋਰ ਜ਼ਖਮੀ ਹੋ ਗਏ। 

ਦੂਜੇ ਦਿਨ ਵੀ ਤਣਾਅ ਜਾਰੀ ਰਿਹਾ ਤੇ ਸ਼ੁੱਕਰਵਾਰ ਨੂੰ ਹਿੰਸਕ ਭੀੜ ਸੁਰੱਖਿਆ ਮੁਲਾਜ਼ਮਾਂ ਨਾਲ ਭਿੜ ਗਈ। ਸੁਰੱਖਿਆ ਬਲਾਂ ਨੇ ਗੋਲੀਆਂ ਚਲਾਈਆਂ ਤੇ 10 ਲੋਕ ਜ਼ਖਮੀ ਹੋ ਗਏ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਜਿਆ ਲਾਂਗੋਵ ਨੇ ਸ਼ੁੱਕਰਵਾਰ ਨੂੰ ਚਮਨ ਬਾਰਡਰ ਦਾ ਦੌਰਾ ਕੀਤਾ ਤੇ ਹਿੰਸਕ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਦਾਰੀ ਹੈ ਪਰ ਸੁਰੱਖਿਆ ਵਿਸ਼ਿਆਂ ਵਿਚ ਕੋਈ ਸਮਝੌਤਾ ਨਹੀਂ ਹੋਵੇਗਾ।


Baljit Singh

Content Editor

Related News