ਅਮਰੀਕਾ ''ਚ ਵੱਡਾ ਰੇਲ ਹਾਦਸਾ, ਟਰੱਕ ਨਾਲ ਟੱਕਰ ਹੋਣ ਕਾਰਨ 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

Tuesday, Jun 28, 2022 - 10:04 AM (IST)

ਅਮਰੀਕਾ ''ਚ ਵੱਡਾ ਰੇਲ ਹਾਦਸਾ, ਟਰੱਕ ਨਾਲ ਟੱਕਰ ਹੋਣ ਕਾਰਨ 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਮੇਂਡਾਨ/ਅਮਰੀਕਾ (ਏਜੰਸੀ)- ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ ਇਕ ਐਮਟਰੈਕ ਯਾਤਰੀ ਟਰੇਨ ਸੋਮਵਾਰ ਨੂੰ ਮਿਸੌਰੀ ਦੇ ਦੂਰ-ਦੁਰਾਡੇ ਇਲਾਕੇ ਵਿਚ ਪਟੜੀ ਤੋਂ ਉਤਰ ਕੇ ਇਕ ਟਰੱਕ ਨਾਲ ਟਕਰਾ ਗਈ, ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 'ਮਿਸੌਰੀ ਸਟੇਟ ਹਾਈਵੇਅ ਪੈਟਰੋਲ' ਦੇ ਬੁਲਾਰੇ ਜਸਟਿਨ ਡਨ ਨੇ ਦੱਸਿਆ ਕਿ ਹਾਦਸੇ ਵਿਚ ਜਾਨ ਗਵਾਉਣ ਵਾਲੇ ਲੋਕਾਂ ਵਿਚੋਂ 2 ਲੋਕ ਟਰੇਨ ਵਿਚ ਸਵਾਰ ਸਨ ਅਤੇ ਇਕ ਵਿਅਕਤੀ ਟਰੱਕ ਵਿਚ ਮੌਜੂਦ ਸੀ।

ਇਹ ਵੀ ਪੜ੍ਹੋ: ਅਮਰੀਕਾ ਦੇ ਟੈਕਸਾਸ 'ਚ ਟਰੈਕਟਰ-ਟਰੇਲਰ 'ਚੋਂ ਮਿਲੀਆਂ 45 ਤੋਂ ਵਧੇਰੇ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

PunjabKesari

ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਸਹੀ ਗਿਣਤੀ ਅਜੇ ਪਤਾ ਨਹੀਂ ਲੱਗ ਸਕੀ ਹੈ। ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 40 ਤੋਂ ਜ਼ਿਆਦਾ ਲੋਕਾਂ ਨੂੰ ਦਾਖ਼ਲ ਕਰਾਇਆ ਗਿਆ ਹੈ ਅਤੇ ਕਈ ਹੋਰ ਜ਼ਖ਼ਮੀਆਂ ਨੂੰ ਹਸਪਤਾਲ ਲਿਆਏ ਜਾਣ ਦਾ ਖ਼ਦਸ਼ਾ ਹੈ। ਹਾਈਵੇਅ ਗਸ਼ਤੀ ਦਲ ਮੁਤਾਬਕ ਐਮਟਰੈਕ ਯਾਤਰੀ ਟਰੇਨ ਵਿਚ ਕਰੀਬ 207 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮੌਜੂਦ ਸਨ। ਟੱਕਰ ਮੇਂਡਾਨ ਨੇੜੇ ਇਕ ਪੇਂਡੂ ਖੇਤਰ ਦੇ ਚੌਰਾਹੇ 'ਤੇ ਇਕ ਸੜਕ 'ਤੇ ਹੋਈ। ਉਸ ਖੇਤਰ ਵਿਚ ਰੋਸ਼ਨੀ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਟਰੇਨ ਦੇ 7 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਸਨ। ਅਧਿਕਾਰੀ ਟਰੇਨ ਵਿਚ ਸਵਾਰ ਲੋਕਾਂ ਦੀ ਸਹੀ ਸੰਖਿਆ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਜਰਮਨੀ ਦੌਰੇ ਦੌਰਾਨ ਬੋਲੇ PM ਮੋਦੀ, 1975 'ਚ ਲਾਈ ਗਈ ਐਮਰਜੈਂਸੀ ਭਾਰਤ ਦੇ ਜੀਵੰਤ ਲੋਕਤੰਤਰ ’ਤੇ ਇਕ ‘ਕਾਲਾ ਧੱਬਾ’

PunjabKesari

 


author

cherry

Content Editor

Related News