ਆਸਟ੍ਰੇਲੀਆ : ਸਿਡਨੀ 'ਚ ਜਨਤਕ ਥਾਂ 'ਤੇ ਗੋਲੀਬਾਰੀ, 3 ਲੋਕ ਜ਼ਖਮੀ

Sunday, Jul 23, 2023 - 11:55 AM (IST)

ਆਸਟ੍ਰੇਲੀਆ : ਸਿਡਨੀ 'ਚ ਜਨਤਕ ਥਾਂ 'ਤੇ ਗੋਲੀਬਾਰੀ, 3 ਲੋਕ ਜ਼ਖਮੀ

ਸਿਡਨੀ (ਆਈ.ਏ.ਐੱਨ.ਐੱਸ.)- ਆਸਟ੍ਰੇਲੀਆ ਦੇ ਦੱਖਣੀ ਪੱਛਮੀ ਸਿਡਨੀ ਦੇ ਉਪਨਗਰ ਗ੍ਰੀਨਕੇਅਰ ਵਿੱਚ ਐਤਵਾਰ ਸਵੇਰੇ ਇੱਕ ਜਨਤਕ ਸਥਾਨ 'ਤੇ ਹੋਈ ਗੋਲੀਬਾਰੀ ਵਿੱਚ ਦੋ ਪਾਰਕ ਕੀਤੀਆਂ ਕਾਰਾਂ ਵਿੱਚ ਬੈਠੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਸੂਬੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਦੀ ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ 25 ਸਾਲ ਦੀ ਉਮਰ ਦਾ ਇੱਕ ਆਦਮੀ ਪਾਰਕ ਕੀਤੇ ਇਕ ਵਾਹਨ ਵਿੱਚ ਜ਼ਖ਼ਮੀ ਪਾਇਆ ਗਿਆ। ਇਸ ਦੇ ਨਾਲ ਹੀ 22 ਸਾਲ ਦੀ ਉਮਰ ਦਾ ਇੱਕ ਆਦਮੀ ਅਤੇ 19 ਸਾਲ ਦੀ ਇੱਕ ਔਰਤ ਇੱਕ ਵੱਖਰੇ ਪਾਰਕ ਕੀਤੇ ਵਾਹਨ ਵਿੱਚ ਜ਼ਖਮੀ ਪਾਏ ਗਏ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਕੀਤਾ ਸਵੀਕਾਰ

ਤਿੰਨਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਅਨੁਸਾਰ ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਅੱਗੇ ਦੱਸਿਆ ਕਿ ਗੋਲੀਬਾਰੀ ਤੋਂ ਲਗਭਗ ਪੰਜ ਮਿੰਟ ਬਾਅਦ ਇੱਕ ਨੇੜਲੇ ਖੇਤਰ ਵਿੱਚ ਇੱਕ ਵਾਹਨ ਦੇ ਸੜਨ ਦੀ ਸੂਚਨਾ ਮਿਲੀ। ਹੁਣ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਦੋਵਾਂ ਘਟਨਾਵਾਂ ਵਿਚ ਕੋਈ ਸਬੰਧ ਹੈ ਹੈ ਜਾਂ ਨਹੀਂ। ਡਿਟੈਕਟਿਵ ਸੁਪਰਡੈਂਟ ਸਾਈਮਨ ਗਲਾਸਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਪੁਲਸ ਦਾ ਮੰਨਣਾ ਹੈ ਕਿ ਇਹ ਇੱਕ ਨਿਸ਼ਾਨਾ ਹਮਲਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-   https://play.google.com/store/apps/details?id=com.jagbani&hl=en&pli=1

For IOS:-  https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News