ਕੈਨੇਡਾ 'ਚ 3 ਭਾਰਤੀਆਂ ਨੂੰ ਮਿਲਿਆ ਵੱਡਾ ਮਾਣ, ‘ਆਰਡਰ ਆਫ ਕੈਨੇਡਾ’ ਨਾਲ ਸਨਮਾਨਿਤ

Thursday, Dec 30, 2021 - 05:10 PM (IST)

ਕੈਨੇਡਾ 'ਚ 3 ਭਾਰਤੀਆਂ ਨੂੰ ਮਿਲਿਆ ਵੱਡਾ ਮਾਣ, ‘ਆਰਡਰ ਆਫ ਕੈਨੇਡਾ’ ਨਾਲ ਸਨਮਾਨਿਤ

ਟਰਾਂਟੋ (ਭਾਸ਼ਾ) : ਭਾਰਤੀ ਮੂਲ ਦੇ 3 ਕੈਨੇਡੀਅਨਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ, ਭਾਈਚਾਰੇ ਪ੍ਰਤੀ ਸਮਰਪਣ, ਬਿਹਤਰ ਰਾਸ਼ਟਰ ਬਣਾਉਣ ਵਿਚ ਮਦਦ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੇ ਸਰਵਉਚ ਨਾਗਰਿਕ ਸਨਮਾਨਾਂ ਵਿਚੋਂ ਇਕ ‘ਆਰਡਰ ਆਫ ਕੈਨੇਡਾ’ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Year Ender 2021: 'ਭੀੜਤੰਤਰ', 'ਦੌਲਤ' ਸਮੇਤ 10 ਵੱਡੇ ਸਬਕ ਜੋ ਦੁਨੀਆ ਨੂੰ ਮਿਲੇ

ਕੈਨੇਡਾ ਦੇ ਗਵਰਨਰ ਜਨਰਲ ਦੀ ਵੈੱਬਸਾਈਟ 'ਤੇ ਬੁੱਧਵਾਰ ਨੂੰ ਜਾਰੀ ਪ੍ਰੈਸ ਬਿਆਨ ਅਨੁਸਾਰ, ‘‘ਅੱਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਅਤੇ ਖੋਜਕਾਰ ਡਾ.ਵੈਕੁੰਟਮ ਅਈਅਰ ਲਕਸ਼ਮਣਨ, ਰੀਅਲ ਅਸਟੇਟ ਮੁਗਲ ਬੌਬ ਸਿੰਘ ਢਿੱਲੋਂ, ਜਿਨ੍ਹਾਂ ਨੂੰ ਨਵਜੀਤ ਸਿੰਘ ਢਿੱਲੋਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਪ੍ਰਸਿੱਧ ਬਾਲ ਰੋਗ ਮਾਹਰ ਡਾਕਟਰ ਪ੍ਰਦੀਪ ਮਰਚੈਂਟ ਉਨ੍ਹਾਂ 135 ਵਿਅਕਤੀਆਂ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।’’ ਪ੍ਰੈਸ ਬਿਆਨ ਵਿਚ ਕਿਹਾ ਗਿਆ, 'ਅੱਜ ਕੈਨੇਡਾ ਦੀ ਗਵਰਨਰ ਜਨਰਲ, ਮਾਣਯੋਗ ਮੈਰੀ ਸਾਈਮਨ ਨੇ 'ਆਰਡਰ ਆਫ਼ ਕੈਨੇਡਾ' ਨਾਲ ਸਨਮਾਨਿਤ ਕੀਤੇ ਜਾਣ ਵਾਲੇ 135 ਵਿਅਕਤੀਆਂ ਦੇ ਨਾਵਾਂ ਦਾ ਐਲਾਨ ਕੀਤਾ।' 

PunjabKesari

ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਟਵੀਟ ਕੀਤਾ, 'ਕੈਨੇਡਾ ਵਿਚ ਭਾਰਤੀ ਭਾਈਚਾਰੇ ਦੇ ਯੋਗਦਾਨ ਲਈ ‘ਆਰਡਰ ਆਫ਼ ਕੈਨੇਡਾ’ ਵੱਲੋਂ ਮਾਨਤਾ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ। ਵੈਕੁੰਟਮ ਅਈਅਰ ਲਕਸ਼ਮਣਨ, ਬੌਬ ਸਿੰਘ ਢਿੱਲੋਂ ਅਤੇ ਡਾ: ਪ੍ਰਦੀਪ ਮਰਚੈਂਟ ਨੂੰ ਵਧਾਈ।' ਪ੍ਰੈਸ ਬਿਆਨ ਵਿਚ ਅੱਗੇ ਦੱਸਿਆ ਗਿਆ ਹੈ, 'ਆਰਡਰ ਆਫ ਕੈਨੇਡਾ' ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿਚੋਂ ਇਕ ਹੈ।' ਇਸ ਦੀ ਸਥਾਪਨਾ 1967 ਵਿਚ ਕੀਤੀ ਗਈ ਸੀ। ਇਹ "ਬੇਮਿਸਾਲ ਪ੍ਰਾਪਤੀ, ਸਮਾਜ ਪ੍ਰਤੀ ਸਮਰਪਣ ਅਤੇ ਰਾਸ਼ਟਰ ਦੀ ਸੇਵਾ ਭਾਵ ਨੂੰ ਮਾਨਤਾ ਦਿੰਦਾ ਹੈ।'

ਇਹ ਵੀ ਪੜ੍ਹੋ: ਜਾਰਡਨ ਦੀ ਸੰਸਦ ਬਣੀ ਜੰਗ ਦਾ ਅਖਾੜਾ, ਆਪਸ ’ਚ ਭਿੜੇ ਸੰਸਦ ਮੈਂਬਰ, ਚੱਲੇ ਘਸੁੰਨ-ਮੁੱਕੇ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News