ਨੇਪਾਲ ''ਚ ਨਸ਼ਾ ਤਸਕਰੀ ਮਾਮਲੇ ''ਚ 3 ਭਾਰਤੀ ਗ੍ਰਿਫਤਾਰ
Sunday, Feb 10, 2019 - 11:22 PM (IST)

ਕਾਠਮੰਡੂ— ਨੇਪਾਲ ਪੁਲਸ ਨੇ ਭਾਰਤ ਤੋਂ 360 ਕਿਲੋ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਦੀ ਕੋਸ਼ਿਸ਼ 'ਚ ਐਤਵਾਰ ਨੂੰ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਖੂਫੀਆ ਸੂਚਨਾ ਦੇ ਆਧਾਰ 'ਤੇ ਪੁਲਸ ਨੇਪਾਲ ਦੇ ਧਾਡਿੰਗ ਜ਼ਿਲੇ ਤੋਂ ਦੋਸ਼ੀਆਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਇਕ ਭਾਰਤੀ ਵਿਅਕਤੀ ਦੇ ਕੰਟੇਨਰ 'ਚ ਨਸ਼ੀਲੇ ਪਦਾਰਥ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੇ ਸਨ। ਗ੍ਰਿਫਤਾਰ ਲੋਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਓਮ ਪ੍ਰਕਾਸ਼, ਬਿਹਾਰ ਦੇ ਗੁਲਫ ਖਾਨ ਤੇ ਮਰੂਪਾਲ ਵਰਮਾ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਤਿੰਨਾਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।