ਪਾਕਿ: ਧਮਾਕਿਆਂ ਨਾਲ ਦਹਿਲਿਆ ਕਰਾਚੀ, ਪੁਲਸ ਸਟੇਸ਼ਨ, ਕੁੜੀਆਂ ਦਾ ਕਾਲਜ ਤੇ ਸਕੂਲ ਨਿਸ਼ਾਨਾ

02/12/2016 2:52:21 PM

ਕਰਾਚੀ— ਪਾਕਿਸਤਾਨ ਦਾ ਕਰਾਚੀ ਪਿਛਲੇ ਦੋ ਘੰਟਿਆਂ ਵਿਚ ਤਿੰਨ ਗ੍ਰੇਨੇਡ ਧਮਾਕਿਆਂ ਨਾਲ ਦਹਿਲ ਗਿਆ। ਇਹ ਧਮਾਕੇ ਕਰਾਚੀ ਦੇ ਪੁਲਸ ਸਟੇਸ਼ਨ, ਕੁੜੀਆਂ ਦੇ ਕਾਲਜ ਤੇ ਸਕੂਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿਚ ਦੋ ਸਕੂਲੀ ਵਿਦਿਆਰਥੀਆਂ ਅਤੇ ਇਕ ਪੁਲਸ ਵਾਲੇ ਦੇ ਜ਼ਖਮੀ ਹੋਣ ਦੀ ਖ਼ਬਰ ਹੈ। 
ਜਾਣਕਾਰੀ ਮੁਤਾਬਕ ਇਹ ਧਮਾਕੇ ਨੋਬਿਨਾ ਕਸਬੇ ਦੇ ਗੁਲਸ਼ਨ-ਏ-ਇਕਬਾਲ ਇਲਾਕੇ ਵਿਚ ਪੁਲਸ ਸਟੇਸ਼ਨ, ਲਿਆਕਤਬਾਦ ਕਸਬੇ ਦੇ ਕਰੀਮਾਬਾਦ ਖੇਤਰ ਅਤੇ ਉੱਤਰੀ ਨਜ਼ੀਮਾਬਾਦ ਵਿਖੇ ਹੋਏ। ਮੋਟਰਸਾਈਕਲਾਂ ''ਤੇ ਸਵਾਰ ਪੰਜ ਸ਼ੱਕੀ ਵਿਅਕਤੀਆਂ ਨੇ ਮੋਬਿਨਾ ਕਸਬੇ ਦੇ ਪੁਲਸ ਸਟੇਸ਼ਨ ''ਤੇ ਹੈਂਡ ਗ੍ਰੇਨੇਡ ਸੁੱਟੇ। ਇਸ ਤੋਂ ਕੁਝ ਦੇਰ ਬਾਅਦ ਹੀ ਕਰੀਮਾਬਾਦ ਦੇ ਪੁੱਲ ਅਤੇ ਲਿਆਕਤਬਾਦ ਦੇ ਪ੍ਰਾਈਵੇਟ ਸਕੂਲ ਦੇ ਬਾਹਰ ਵੀ ਗ੍ਰੇਨੇਡ ਧਮਾਕੇ ਕੀਤੇ ਗਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਾਚੀ ਵਿਚ ਕਿਸੇ ਕਾਨੂੰਨੀ ਸੰਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਐਤਵਾਰ ਸ਼ਾਮਲ ਨੂੰ ਸਿੰਧ ਵਿਚ ਸਥਿਤ ਚੈੱਕ ਪੋਸਟ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।


Kulvinder Mahi

News Editor

Related News