ਚੀਨ ਦੇ ਰੈਸਤਰਾਂ 'ਚ AC ਦੀ ਹਵਾ ਨਾਲ 3 ਪਰਿਵਾਰਾਂ ਨੂੰ ਹੋਇਆ ਕੋਰੋਨਾਵਾਇਰਸ
Tuesday, Apr 21, 2020 - 07:04 PM (IST)

ਬੀਜਿੰਗ - ਚੀਨ ਦੇ ਇਕ ਰੈਸਤਰਾਂ ਵਿਚ ਖਾਣਾ ਖਾਣ ਲਈ ਗਏ 3 ਪਰਿਵਾਰਾਂ ਨੂੰ ਕੋਰੋਨਾਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਏ. ਸੀ. ਦੀ ਹਵਾ ਦੇ ਵਹਾਅ ਕਾਰਨ ਪਰਿਵਾਰ ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਆ ਗਏ। ਰਿਪੋਰਟ ਮੁਤਾਬਕ, ਜਨਵਰੀ ਵਿਚ ਕੋਰੋਨਾਵਾਇਰਸ ਦੇ ਹਾਟਸਪਾਟ ਰਹੇ ਵੁਹਾਨ ਨੂੰ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਕੀਤਾ ਗਿਆ ਸੀ। ਉਸ ਦੌਰਾਨ ਇਕ ਪਰਿਵਾਰ ਗੁਆਂਗਝੋਓ ਦੇ ਇਕ ਰੈਸਤਰਾਂ ਵਿਚ ਭੋਜਨ ਕਰਨ ਲਈ ਗਿਆ ਸੀ। ਪਰਿਵਾਰ ਵੁਹਾਨ ਤੋਂ ਆਇਆ ਸੀ ਅਤੇ ਅਣਜਾਣੇ ਵਿਚ ਇਸ ਵਾਇਰਸ ਤੋਂ ਪ੍ਰਭਾਵਿਤ ਸੀ। ਕੁਝ ਦਿਨਾਂ ਬਾਅਦ, ਰੈਸਤਰਾਂ ਵਿਚ ਭੋਜਨ ਕਰਨ ਵਾਲੇ 9 ਹੋਰ ਲੋਕਾਂ ਵਿਚ ਵੀ ਕੋਰੋਨਾਵਾਇਰਸ ਦੇ ਲੱਛਣ ਦਿੱਖਣੇ ਸ਼ੁਰੂ ਹੋ ਗਏ।
ਰੈਸਤਰਾਂ ਦੇ ਏਅਰ ਕੰਡੀਸ਼ਨਰ ਡਕਟ ਦੇ ਜ਼ਰੀਏ ਇਹ ਵਾਇਰਸ ਫੈਲਿਆ ਅਤੇ ਉਸ ਨੇ ਨੇੜੇ ਬੈਠੇ 3 ਪਰਿਵਾਰਾਂ ਨੂੰ ਇਨਫੈਕਟਡ ਕੀਤਾ, ਜੋ ਕਦੇ ਦੂਜੇ ਨਾਲ ਨਹੀਂ ਜੁੜੇ। ਹਾਲਾਂਕਿ, ਰੈਸਤਰਾਂ ਵਿਚ ਮੌਜੂਦ 73 ਹੋਰ ਲੋਕ ਡਿਨਰ ਕਰ ਰਹੇ ਲੋਕ ਅਤੇ ਕਰਮਚਾਰੀ ਇਸ ਤੋਂ ਇਨਫੈਕਟਡ ਨਹੀਂ ਹੋਏ ਸਨ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ, ਚੀਨ ਦੇ 'ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ' ਦੇ ਇਕ ਸੋਧ ਪੱਤਰ ਵਿਚ ਮਾਹਿਰਾਂ ਵੱਲੋਂ ਚੀਨੀ ਰੈਸਤਰਾਂ ਦੇ ਮਾਮਲੇ ਦਾ ਹਵਾਲਾ ਦਿੱਤਾ ਗਿਆ ਹੈ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 24 ਜਨਵਰੀ ਨੂੰ ਗੁਆਂਗਝੋਓ ਦੇ ਰੈਸਤਰਾਂ ਵਿਚ ਪਰਿਵਾਰ ਨੇ ਭੋਜਨ ਕੀਤਾ। ਉਸ ਦੇ ਅਗਲੇ ਦਿਨ ਪਰਿਵਾਰ ਦੀ ਇਕ 63 ਸਾਲਾ ਮਹਿਲਾ ਨੂੰ ਖਾਂਸੀ ਸ਼ੁਰੂ ਹੋਈ ਅਤੇ ਬੁਖਾਰ ਹੋ ਗਿਆ। ਬਾਅਦ ਵਿਚ ਉਹ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਈ ਗਈ। ਰਿਪੋਰਟ ਮੁਤਾਬਕ, 2 ਹਫਤੇ ਦੇ ਅੰਦਰ 24 ਜਨਵਰੀ ਨੂੰ ਰੈਸਤਰਾਂ ਵਿਚ ਖਾਣਾ-ਖਾਣ ਲਈ ਪਹੁੰਚੇ 9 ਹੋਰ ਲੋਕਾਂ ਨੂੰ ਵੀ ਕੋਰੋਨਾਵਾਇਰਸ ਹੋ ਗਿਆ ਸੀ। ਉਨ੍ਹਾਂ ਵਿਚੋਂ 4 ਔਰਤਾਂ ਦੇ ਰਿਸ਼ਤੇਦਾਰ ਸਨ, ਜਦਕਿ ਹੋਰ ਰੈਸਤਰਾਂ ਵਿਚ ਪ੍ਰਭਾਵਿਤ ਪਰਿਵਾਰ ਦੇ ਆਲੇ-ਦੁਆਲੇ ਦੇ ਟੇਬਲ 'ਤੇ ਬੈਠੇ ਪਰਿਵਾਰਾਂ ਦੇ ਮੈਂਬਰ ਸਨ।
ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ, ਮਾਹਿਰਾਂ ਦਾ ਮੰਨਣਾ ਹੈ ਕਿ ਇਹ ਅਤੇ ਇਸ ਤਰ੍ਹਾਂ ਦੇ ਹੋਰ ਮਾਮਲੇ ਮਹਾਮਾਰੀ ਦੇ ਖਤਮ ਹੋਣ ਬਾਅਦ ਖਾਣੇ ਦੇ ਪੈਟਰਨ ਵਿਚ ਬਦਲਾਅ ਲਿਆਉਣੇ ਹੋਣਗੇ। ਚੀਨੀ ਖੋਜਕਾਰਾਂ ਨੇ ਫੈਸਲਾ ਕੀਤਾ ਹੈ ਕਿ ਵਾਇਰਸ ਨੂੰ ਲਿਜਾਣ ਵਾਲੀਆਂ ਬੂੰਦਾਂ ਨੂੰ ਰੈਸਤਰਾਂ ਵਿਚ ਏਅਰ ਕੰਡੀਸ਼ਨਿੰਗ ਦੇ ਜ਼ਰੀਏ ਪ੍ਰਸਾਰਿਤ ਕੀਤਾ ਗਿਆ ਸੀ ਅਤ ਏਅਰ ਫਲੋ ਦੀ ਦਿਸ਼ਾ ਨੇ ਇਸ ਵਿਚ ਅਹਿਮ ਯੋਗਦਾਨ ਦਿੱਤਾ ਸੀ। ਲਿਹਾਜ਼ਾ ਏ. ਸੀ. ਦੀ ਹਵਾ ਦੇ ਵਹਾਅ ਦੀ ਦਿਸ਼ਾ ਵਿਚ ਬੈਠਣ ਤੋਂ ਬਚੋ।