14.70 ਲੱਖ ਆਬਾਦੀ ਵਾਲੇ ਇਸ ਸੂਬੇ ''ਚ ਮਿਲੇ 3 ਕੋਰੋਨਾ ਪਾਜ਼ੇਟਿਵ ਮਰੀਜ਼, ਲਾਇਆ ਗਿਆ ਸਖਤ ਲਾਕਡਾਊਨ
Monday, Feb 15, 2021 - 12:03 AM (IST)
ਵੈਲਿੰਗਟਨ-ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸੂਬੇ ਆਕਲੈਂਡ 'ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਥੇ ਐਤਵਾਰ ਅੱਧੀ ਰਾਤ ਤੋਂ ਤਿੰਨ ਦਿਨ ਦਾ ਸਖਤ ਲਾਕਡਾਊਨ ਲੱਗਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੈਬਨਿਟ ਨਾਲ ਮੀਟਿੰਗ ਤੋਂ ਬਾਅਦ ਇਸ ਦੀ ਜਾਣਕਾਰੀ ਦਿੱਤੀ। ਦੱਖਣੀ ਆਕਲੈਂਡ ਦੇ ਪਰਿਵਾਰ ਵਿਚ ਮਾਤਾ-ਪਿਤਾ ਅਤੇ ਬੇਟੀ ਨੂੰ ਕੋਰੋਨਾ ਇਨਫੈਕਸ਼ਨ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਕੋਰੋਨਾ ਪੀੜਤ ਮਾਂ ਆਕਲੈਂਡ ਹਵਾਈ ਅੱਡੇ 'ਤੇ LSG ਸਕਾਈ ਸੇਫਸ ਨਾਮ ਦੀ ਏਅਰਪੋਕਟ ਲਾਂਡਰੀ ਵਿਚ ਕੰਮ ਕਰਦੀ ਹੈ ਅਤੇ ਬੇਟੀ ਪਪਾਟੋਟੋ ਹਾਈ ਸਕੂਲ ਵਿਚ ਪੜ੍ਹਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹਨਾਂ ਦੋਹਾਂ ਥਾਂਵਾਂ ਦੇ ਨਾਲ-ਨਾਲ ਸੁਪਰਮਾਰਕੀਟ ਨੂੰ ਵੀ ਐਕਸਪੋਜ਼ਰ ਲਿਸਟ ਵਿਚ ਪਾ ਦਿੱਤਾ ਗਿਆ ਹੈ। ਕੋਵਿਡ-19 ਮੰਤਰੀ ਕ੍ਰਿਸ ਹਿਪਕਿਨਜ਼ ਨੇ ਦੱਸਿਆ ਹੈ ਕਿ ਪੀੜਤਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ -ਜਾਪਾਨ ਵਿਚ ਮੁੜ 5.2 ਤੀਬਰਤਾ ਦੇ ਭੂਚਾਲ ਦੇ ਝਟਕੇ, 120 ਤੋਂ ਵੱਧ ਜ਼ਖਮੀ
ਨਿਊਜ਼ੀਲੈਂਡ ਦੀ ਕੁੱਲ ਆਬਾਦੀ 50 ਲੱਖ ਦੇ ਕਰੀਬ ਹੈ। ਉੱਥੇ, ਆਕਲੈਂਡ ਦੀ ਆਬਾਦੀ 14.70 ਲੱਖ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਅਮਰੀਕਾ ਦੇ 44 ਸੂਬਿਆਂ 'ਚ ਹੁਣ ਤੱਕ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਕਰੀਬ 1000 ਮਾਮਲੇ ਸਾਹਮਣੇ ਆ ਚੁੱਕੇ ਹਨ। ਯੂ.ਐੱਸ. ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਮੁਤਾਬਕ, ਸਭ ਤੋਂ ਵਧੇਰੇ 981 ਮਾਮਲੇ ਬ੍ਰਿਟੇਨ 'ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਹਨ। ਇਸ ਤੋਂ ਇਲਾਵਾ 13 ਮਾਮਲੇ ਸਾਊਥ ਅਫਰੀਕਾ ਅਤੇ 3 ਮਾਮਲੇ ਬ੍ਰਾਜ਼ੀਲ ਵਾਲੇ ਵੈਰੀਐਂਟ ਦੇ ਹਨ।
ਇਹ ਵੀ ਪੜ੍ਹੋ -ਜਾਪਾਨ ਨੇ ਕੋਵਿਡ-19 ਦੇ ਪਹਿਲੇ ਟੀਕੇ ਨੂੰ ਦਿੱਤੀ ਰਸਮੀ ਮਨਜ਼ੂਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।