ਕੈਨੇਡਾ ''ਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ 3 ਮਾਮਲੇ, ਮਚਿਆ ਹੜਕੰਪ
Monday, Dec 28, 2020 - 11:07 AM (IST)
ਓਟਾਵਾ- ਕੈਨੇਡਾ ਦੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਉਸ ਨਵੇਂ ਸਟ੍ਰੇਨ ਦੇ ਇਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ, ਜਿਸ ਦਾ ਬ੍ਰਿਟੇਨ ਵਿਚ ਹਾਲ ਹੀ ਵਿਚ ਪਤਾ ਲੱਗਾ ਹੈ। ਇਸ ਤੋਂ ਪਹਿਲਾਂ ਇੱਥੇ ਇਕ ਜੋੜੇ ਦੇ ਇਸ ਬੀਮਾਰੀ ਨਾਲ ਪੀੜਤ ਹੋਣ ਦਾ ਮਮਲਾ ਸਾਹਮਣੇ ਆਇਆ ਸੀ। ਓਂਟਾਰੀਓ ਦੇ ਸੰਯੁਕਤ ਮੁੱਖ ਸਿਹਤ ਅਧਿਕਾਰੀ ਡਾਕਟਰ ਬਾਰਬਰਾ ਯਾਫ ਮੁਤਾਬਕ ਡਰਹਮ ਨਿਵਾਸੀ ਜੋੜੇ ਦੇ ਕੋਰੋਨਾ ਦੇ ਇਸ ਨਵੇਂ ਸਟ੍ਰੇਨ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈਤੇ ਉਹ ਦੋਵੇਂ ਅਜੇ ਮੈਡੀਕਲ ਪ੍ਰੋਟੋਕਾਲ ਤਹਿਤ ਇਕਾਂਤਵਾਸ ਵਿਚ ਹਨ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਓਟਾਵਾ ਨਿਵਾਸੀ ਇਕ ਵਿਅਕਤੀ ਦੇ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਪੀੜਤ ਵਿਅਕਤੀ ਹਾਲ ਹੀ ਵਿਚ ਬ੍ਰਿਟੇਨ ਦੀ ਯਾਤਰਾ ਕਰਕੇ ਵਾਪਸ ਪਰਤਿਆ ਹੈ ਤੇ ਅਜੇ ਇਕਾਂਤਵਾਸ ਵਿਚ ਹੈ।