ਪੁੰਛ ਮੁਕਾਬਲੇ ਦੇ ਸਿਲਸਿਲੇ ’ਚ ਅੱਤਵਾਦੀਆਂ ਦੀ ਮਦਦ ਕਰਨ ਵਾਲੇ 3 ਨੇਪਾਲ ਤੋਂ ਗ੍ਰਿਫਤਾਰ
Wednesday, Oct 27, 2021 - 03:41 AM (IST)
ਕਾਠਮੰਡੂ - ਪੁੰਛ ਮੁਕਾਬਲੇ ਦੇ ਸਿਲਸਿਲੇ ਵਿਚ ਅੱਤਵਾਦੀਆਂ ਦੀ ਮਦਦ ਕਰਨ ਵਾਲੇ 3 ਲੋਕਾਂ ਨੂੰ ਪੁਲਸ ਨੇ ਨੇਪਾਲ ਤੋਂ ਗ੍ਰਿਫਤਾਰ ਕੀਤਾ। ਪੁਲਸ ਕਾਰਵਾਈ ਦੌਰਾਨ ਉਹ ਨੇਪਾਲ ਦੇ ਰਸਤੇ ਸਾਊਦੀ ਅਰਬ ਦੀ ਯਾਤਰਾ ਕਰ ਰਹੇ ਸਨ। ਸੁੁਰੱਖਿਆ ਬਲਾਂ ਨੇ ਪੁੰਛ ਖੇਤਰ ’ਚ ਲੁਕੇ ਅੱਤਵਾਦੀਆਂ ਦੇ ਕੱਪੜੇ ਅਤੇ ਹੋਰ ਸਾਮਾਨ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤਾ ਹੈ। ਇਹ ਮੁਕਾਬਲਾ 16 ਦਿਨ ਤਕ ਚੱਲਿਆ। ਹਾਲ ਹੀ ਦੇ ਦਿਨਾਂ ਵਿਚ ਹੁਣ ਤਕ ਦਾ ਸਭ ਤੋਂ ਲੰਬਾ ਅੱਤਵਾਦ ਵਿਰੋਧੀ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ - ਪੱਛਮੀ ਬੰਗਾਲ 'ਚ 7 ਨਵੰਬਰ ਤੋਂ 1 ਸਾਲ ਲਈ ਪਾਨ ਮਸਾਲਾ-ਗੁਟਖਾ ਬੈਨ
ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਮੁਕਾਬਲੇ ਦੌਰਾਨ 3 ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ ਸਨ, ਜਦਕਿ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਜ਼ਿਆ ਮੁਸਤਫਾ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਮਾਰ ਦਿੱਤਾ। ਰਿਪੋਰਟ ਅਨੁਸਾਰ, ਮੁਸਤਫਾ ਮੂਲ ਤੌਰ ’ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ. ) ਦਾ ਰਹਿਣ ਵਾਲਾ ਸੀ ਅਤੇ ਲਗਭਗ 15 ਸਾਲ ਪਹਿਲਾਂ ਸੂਰਨਕੋਟ ਸਰਹੱਦ ਦੇ ਰਸਤੇ ਭਾਰਤ ਆਇਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।