ਕਾਠਮੰਡੂ ’ਚ ਆਇਆ 3.1 ਦੀ ਤੀਬਰਤਾ ਦਾ ਭੂਚਾਲ

01/11/2021 9:27:45 PM

ਕਾਠਮੰਡੂ-ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਸੋਮਵਾਰ ਨੂੰ 3.1 ਮੱਧ ਤੀਬਰਤਾ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਰਾਸ਼ਟਰੀ ਭੂਚਾਲ ਵਿਗਿਆਨ ਵਿਭਾਗ ਨੇ ਦੱਸਿਆ ਕਿ ਭੂਚਾਲ ਦੁਪਹਿਰ 2 ਵਜ ਕੇ 30 ਮਿੰਟ ’ਤੇ ਰਾਜਧਾਨੀ ਦੇ ਬਾਹਰੀ ਇਲਾਕਿਆਂ ’ਚ ਮਹਿਸੂਸ ਕੀਤਾ ਗਿਆ। ਭੂਚਾਲ ਦਾ ਕੇਂਦਰ ਕੁਲੇਸ਼ਵਰ ’ਚ ਸੀ।

ਇਹ ਵੀ ਪੜ੍ਹੋ -ਰੂਸ ਦੀਆਂ ਅਗਲੇ 30 ਦਿਨਾਂ ’ਚ ਸਪੁਤਨਿਕ-ਵੀ ਦੀਆਂ 40 ਲੱਖ ਖੁਰਾਕਾਂ ਤਿਆਰ ਕਰਨ ਦੀ ਯੋਜਨਾ

ਪੂਰੇ ਕਾਠਮੰਡੂ ਘਾਟੀ ’ਚ ਲੋਕਾਂ ਨੇ ਕੰਬਣੀ ਮਹਿਸੂਸ ਕੀਤੀ। ਹਾਲਾਂਕਿ ਹੁਣ ਤੱਕ ਇਸ ਨਾਲ ਕਿਸੇੇ ਵੀ ਨੁਕਸਾਨ ਦੀ ਖਬਰ ਨਹੀਂ ਆਈ ਹੈ। ਭੂਚਾਲ ਵਿਗਿਆਨ ਵਿਭਾਗ ਨੇ ਦੱਸਿਆ ਕਿ ਇਹ 2015 ਦੇ ਭੂਚਾਲ ਤੋਂ ਬਾਅਦ ਦਾ ਝਟਕਾ ਹੈ। ਉਸ ਭਿਆਨਕ ਭੂਚਾਲ ’ਚ 9,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ -ਬ੍ਰਿਟੇਨ ਕੋਵਿਡ-19 ਦੀ ਸਭ ਤੋਂ ਖਰਾਬ ਹਾਲਤ ’ਚ, ਸੀਨੀਅਰ ਸਿਹਤ ਮੁਲਾਜ਼ਮ ਅਧਿਕਾਰੀਆਂ ਨੇ ਦਿੱਤੀ ਚਿਤਾਵਨੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


Karan Kumar

Content Editor

Related News