ਰਾਹਤ ਸਮੱਗਰੀ ਦੀ ਦੂਜੀ ਖੇਪ ਪਹੁੰਚੀ ਗਾਜ਼ਾ, ਉੱਧਰ ਇਜ਼ਰਾਈਲ ਦੇ PM ਨੇ ਹਿਜ਼ਬੁੱਲਾ ਨੂੰ ਦਿੱਤੀ ਚਿਤਾਵਨੀ

Monday, Oct 23, 2023 - 03:43 PM (IST)

ਰਫਾਹ (ਏ.ਪੀ.): ਸੀਰੀਆ ਅਤੇ ਵੈਸਟ ਬੈਂਕ ਵਿਚ ਅੱਤਵਾਦੀ ਟਿਕਾਣਿਆਂ 'ਤੇ ਇਜ਼ਰਾਈਲੀ ਹਵਾਈ ਹਮਲਿਆਂ ਅਤੇ ਫਲਸਤੀਨ ਵਿਚ ਵਧ ਰਹੇ ਮਨੁੱਖੀ ਸੰਕਟ ਵਿਚਕਾਰ ਰਾਹਤ ਸਮੱਗਰੀ ਦਾ ਦੂਜਾ ਜੱਥਾ ਐਤਵਾਰ ਨੂੰ ਗਾਜ਼ਾ ਪਹੁੰਚ ਗਿਆ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਲੇਬਨਾਨ ਦੇ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਨੇ ਜੰਗ ਸ਼ੁਰੂ ਕੀਤੀ ਤਾਂ ਅਸੀਂ ਇਸ ਨੂੰ ਅਜਿਹਾ ਝਟਕਾ ਦੇਵਾਂਗੇ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। 

ਵੱਡੇ ਪੱਧਰ 'ਤੇ ਯੁੱਧ ਦਾ ਖਦਸ਼ਾ

ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ 7 ਅਕਤੂਬਰ ਨੂੰ ਹਮਾਸ ਦੇ ਅਚਾਨਕ ਹਮਲੇ ਦੇ ਜਵਾਬ 'ਚ ਗਾਜ਼ਾ 'ਚ ਜ਼ਮੀਨੀ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਸਰਹੱਦ 'ਤੇ ਟੈਂਕ ਅਤੇ ਹਜ਼ਾਰਾਂ ਸੈਨਿਕ ਤਾਇਨਾਤ ਕੀਤੇ ਗਏ ਹਨ, ਜੋ ਹੁਕਮਾਂ ਦੀ ਉਡੀਕ ਕਰ ਰਹੇ ਹਨ। ਇਜ਼ਰਾਈਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਰੀ ਨੇ ਕਿਹਾ ਕਿ ਇਜ਼ਰਾਈਲ ਨੇ ਯੁੱਧ ਦੇ ਅਗਲੇ ਪੜਾਅ ਵਿਚ ਫੌਜਾਂ ਨੂੰ ਖਤਰੇ ਨੂੰ ਘਟਾਉਣ ਲਈ ਗਾਜ਼ਾ ਵਿਚ ਹਮਲੇ ਤੇਜ਼ ਕਰ ਦਿੱਤੇ ਹਨ। ਦੋਵਾਂ ਧਿਰਾਂ ਵਿਚਕਾਰ ਚੱਲ ਰਹੇ ਸੰਘਰਸ਼ ਦੇ ਦੌਰਾਨ ਖੇਤਰ ਵਿੱਚ ਵੱਡੇ ਪੱਧਰ 'ਤੇ ਯੁੱਧ ਦਾ ਡਰ ਵਧ ਗਿਆ ਹੈ, ਕਿਉਂਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਗਾਜ਼ਾ ਵਿੱਚ ਵੱਖ-ਵੱਖ ਟੀਚਿਆਂ ਦੇ ਨਾਲ-ਨਾਲ ਸੀਰੀਆ ਦੇ ਦੋ ਹਵਾਈ ਅੱਡਿਆਂ ਅਤੇ ਵੈਸਟ ਬੈਂਕ ਵਿੱਚ ਇੱਕ ਮਸਜਿਦ ਨੂੰ ਨਿਸ਼ਾਨਾ ਬਣਾਇਆ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕਿਸਾਨਾਂ ਨੇ ਆਸਟ੍ਰੇਲੀਆਈ ਸਰਕਾਰ ਨੂੰ ਦਿੱਤੀ ਚੇਤਾਵਨੀ, ਜਾਣੋ ਪੂਰਾ ਮਾਮਲਾ

ਪ੍ਰਧਾਨ ਮੰਤਰੀ ਨੇਤਨਯਾਹੂ ਨੇ ਦਿੱਤੀ ਚਿਤਾਵਨੀ

ਇਜ਼ਰਾਈਲ ਦਾ ਦੋਸ਼ ਹੈ ਕਿ ਮਸਜਿਦ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਉੱਤਰੀ ਇਜ਼ਰਾਈਲ ਵਿੱਚ ਸੈਨਿਕਾਂ ਨੂੰ ਕਿਹਾ ਕਿ ਜੇਕਰ ਹਿਜ਼ਬੁੱਲਾ ਨੇ ਇਜ਼ਰਾਈਲ ਵਿਰੁੱਧ ਜੰਗ ਸ਼ੁਰੂ ਕੀਤੀ, ਤਾਂ "ਇਹ ਇੱਕ ਵੱਡੀ ਗ਼ਲਤੀ ਹੋਵੇਗੀ।" ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਅਜਿਹਾ ਝਟਕਾ ਦੇਵਾਂਗੇ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸਦੇ ਨਤੀਜੇ ਇਸਦੇ ਲਈ ਅਤੇ ਲੇਬਨਾਨ ਲਈ ਵਿਨਾਸ਼ਕਾਰੀ ਹੋਣਗੇ।'' ਹਮਾਸ ਨੇ ਕਿਹਾ ਕਿ ਉਸਨੇ ਦੱਖਣੀ ਗਾਜ਼ਾ ਵਿੱਚ ਖਾਨ ਯੂਨਿਸ ਨੇੜੇ ਇਜ਼ਰਾਈਲੀ ਬਲਾਂ ਨਾਲ ਲੜਾਈ ਦੌਰਾਨ ਇੱਕ ਟੈਂਕ ਅਤੇ ਦੋ ਬੁਲਡੋਜ਼ਰਾਂ ਨੂੰ ਤਬਾਹ ਕਰ ਦਿੱਤਾ। ਇਸ ਦੇ ਨਾਲ ਹੀ ਐਤਵਾਰ ਦੇਰ ਰਾਤ ਹਗਾਰੀ ਨੇ ਘੋਸ਼ਣਾ ਕੀਤੀ ਕਿ 7 ਅਕਤੂਬਰ ਨੂੰ ਹਮਲੇ ਤੋਂ ਬਾਅਦ ਅਗਵਾ ਕੀਤੇ ਗਏ 200 ਤੋਂ ਵੱਧ ਬੰਧਕਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਗਾਜ਼ਾ ਦੇ ਅੰਦਰ ਇੱਕ ਆਪਰੇਸ਼ਨ ਦੌਰਾਨ ਟੈਂਕ ਵਿਰੋਧੀ ਮਿਜ਼ਾਈਲ ਹਮਲੇ ਵਿੱਚ ਇੱਕ ਫੌਜੀ ਮਾਰਿਆ ਗਿਆ ਅਤੇ ਤਿੰਨ ਹੋਰ ਜ਼ਖਮੀ ਹੋ ਗਏ। 

ਗਾਜ਼ਾ ਪਹੁੰਚੀ ਰਾਹਤ ਸਮੱਗਰੀ

PunjabKesari

ਦੋ ਹਫ਼ਤੇ ਪਹਿਲਾਂ ਇਜ਼ਰਾਈਲ ਵੱਲੋਂ ਪੂਰੀ ਤਰ੍ਹਾਂ ਘੇਰਾਬੰਦੀ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਰਾਹਤ ਸਮੱਗਰੀ ਨਾਲ ਭਰੇ 20 ਟਰੱਕ ਗਾਜ਼ਾ ਵਿੱਚ ਦਾਖਲ ਹੋਏ। ਇਜ਼ਰਾਈਲੀ ਅਧਿਕਾਰੀਆਂ ਨੇ ਐਤਵਾਰ ਦੇਰ ਰਾਤ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੀ ਬੇਨਤੀ 'ਤੇ ਗਾਜ਼ਾ ਨੂੰ ਸਹਾਇਤਾ ਦਾ ਦੂਜਾ ਸਮੂਹ ਭੇਜਣ ਦੀ ਇਜਾਜ਼ਤ ਦਿੱਤੀ ਹੈ। ਫਲਸਤੀਨੀ ਸਿਵਲ ਮਾਮਲਿਆਂ ਲਈ ਜ਼ਿੰਮੇਵਾਰ ਇਜ਼ਰਾਈਲੀ ਰੱਖਿਆ ਸੰਸਥਾ COGAT ਨੇ ਕਿਹਾ ਕਿ ਸਹਾਇਤਾ ਵਿੱਚ ਪਾਣੀ, ਭੋਜਨ ਅਤੇ ਡਾਕਟਰੀ ਸਪਲਾਈ ਸ਼ਾਮਲ ਹੈ ਅਤੇ ਗਾਜ਼ਾ ਪਹੁੰਚਣ ਤੋਂ ਪਹਿਲਾਂ ਇਜ਼ਰਾਈਲ ਦੁਆਰਾ ਜਾਂਚ ਕੀਤੀ ਗਈ ਸੀ।                                           

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News