ਸਕਾਰਬੋਰੋਹ ''ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲੇ

11/12/2020 5:00:00 PM

ਸਕਾਰਬੋਰੋਹ- ਕੈਨੇਡਾ ਵਿਚ ਪਿਛਲੇ ਮਹੀਨੇ ਹੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋਣ ਦੀ ਘੋਸ਼ਣਾ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਸਕਾਰਬੋਰੋਹ ਦੇ ਲਾਂਗ ਟਰਮ ਕੇਅਰ ਹੋਮ ਵਿਚ ਕੋਰੋਨਾ ਵਾਇਰਸ ਕਾਰਨ ਹੋਰ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਬੁੱਧਵਾਰ ਨੂੰ ਰੇਵਰਾ ਨੇ ਇਕ ਸਟੇਟਮੈਂਟ ਵਿਚ ਕਿਹਾ ਕਿ ਟੋਰਾਂਟੋ ਪਬਲਿਕ ਹੈਲਥ ਨੇ ਸਪੱਸ਼ਟ ਕੀਤਾ ਹੈ ਕਿ 2 ਅਕਤੂਬਰ ਤੋਂ ਬਾਅਦ ਕੈਨੇਡੀ ਲਾਜ ਲਾਂਗ ਟਰਮ ਕੇਅਰ ਹੋਮ ਵਿਚ 92 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਇਨ੍ਹਾਂ ਵਿਚੋਂ 32 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ ਅਤੇ 31 ਲੋਕ ਅਜੇ ਕੋਰੋਨਾ ਨਾਲ ਜੰਗ ਲੜ ਰਹੇ ਹਨ। ਉਨ੍ਹਾਂ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਲਈ ਦੁੱਖ ਪ੍ਰਗਟਾਇਆ ਹੈ। ਇੱਥੇ 35 ਵਿਚੋਂ 17 ਸਟਾਫ ਮੈਂਬਰ ਵੀ ਕੋਰੋਨਾ ਵਾਇਰਸ ਨੂੰ ਮਾਤ ਚੁੱਕੇ ਹਨ ਪਰ ਅਜੇ ਕਈ ਇਕਾਂਤਵਾਸ ਵਿਚ ਹੀ ਹਨ। 

ਰੇਵਰਾ ਮੁਤਾਬਕ ਉਹ ਇੱਥੇ ਮੌਜੂਦ ਲੋਕਾਂ ਨੂੰ ਵਾਰ- ਵਾਰ ਜਾਂਚ ਕਰਦੇ ਹਨ ਤਾਂ ਕਿ ਜੇਕਰ ਕਿਸੇ ਵਿਚ ਕੋਰੋਨਾ ਦੇ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਜਲਦੀ ਇਲਾਜ ਦਿੱਤਾ ਜਾ ਸਕੇ। 
ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਜ਼ਿੰਦਾਦਿਲੀ ਦੀ ਸਿਫ਼ਤ ਕਰਦੇ ਹਾਂ ਜੋ ਬਹੁਤ ਮੁਸ਼ਕਲ ਸਮੇਂ ਵਿਚ ਪੂਰਾ ਸਹਿਯੋਗ ਦੇ ਰਹੇ ਹਨ। ਇਕ ਵੱਖਰੇ ਬਿਆਨ ਵਿਚ ਕੰਪਨੀ ਨੇ ਦੱਸਿਆ ਕਿ 150 ਬੈੱਡ ਵਾਲੇ ਇਕ ਨਰਸਿੰਗ ਹੋਮ ਵਿਚ 86 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। 


Lalita Mam

Content Editor

Related News