ਮੈਕਸੀਕੋ ’ਚ ਡਰੱਗ ਸਰਗਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹਿੰਸਾ ’ਚ 29 ਲੋਕਾਂ ਦੀ ਮੌਤ

Saturday, Jan 07, 2023 - 11:02 PM (IST)

ਮੈਕਸੀਕੋ ’ਚ ਡਰੱਗ ਸਰਗਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹਿੰਸਾ ’ਚ 29 ਲੋਕਾਂ ਦੀ ਮੌਤ

ਮੈਕਸੀਕੋ ਸਿਟੀ (ਏ. ਐੱਨ. ਆਈ.) : ਮੈਕਸੀਕਨ ਡਰੱਗ ਕਾਰਟੇਲ ਦੇ ਸਰਗਣਾ ਓਵੀਡੀਓ ਗੁਜਮੈਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੇ ਸਿਨਾਲੋਆ ਸੂਬੇ ਵਿੱਚ ਹਿੰਸਕ ਅਜਾਰਕਤਾ ਦੇ ਇਕ ਦਿਨ 'ਚ ਗਿਰੋਹ ਦੇ 19 ਸ਼ੱਕੀ ਮੈਂਬਰ ਅਤੇ 10 ਫੌਜੀ ਮਾਰੇ ਗਏ। ਮੈਕਸੀਕਨ ਰੱਖਿਆ ਮੰਤਰਾਲਾ ਮੁਤਾਬਕ ਸੁਰੱਖਿਆ ਫੋਰਸਾਂ ਨੇ ਵੀਰਵਾਰ ਤੜਕੇ ਜੇਲ੍ਹ ਵਿੱਚ ਕਿੰਗਪਿਨ ਜੋਆਕਵਿਨ ਐੱਲ. ਚਾਪੋ ਗੁਜਮੈਨ ਦੇ 32 ਸਾਲਾ ਬੇਟੇ ਓਵੀਡੀਓ ਗੁਜਮੈਨ ਨੂੰ ਫੜ ਲਿਆ। ਇਸ ਨਾਲ ਅਸ਼ਾਂਤੀ ਫੈਲ ਗਈ ਅਤੇ ਗਿਰੋਹ ਦੇ ਮੈਂਬਰਾਂ ਅਤੇ ਸੁਰੱਖਿਆ ਫੋਰਸਾਂ ਵਿਚਾਲੇ ਘੰਟਿਆਂ ਗੋਲੀਬਾਰੀ ਹੋਈ।

ਇਹ ਵੀ ਪੜ੍ਹੋ : ਸਬਜ਼ਬਾਗ ਵਿਖਾ ਕੇ ਮਾਰੀ ਲੱਖਾਂ ਦੀ ਠੱਗੀ, ਪਿਓ-ਪੁੱਤ ਸਣੇ ਤਿੰਨ ਖ਼ਿਲਾਫ਼ ਮੁਕੱਦਮਾ ਦਰਜ

ਰਿਪੋਟਰ ਮੁਤਾਬਕ ਕੁਲਿਆਕਨ ਸ਼ਹਿਰ ਵਿਚ ਝੜਪਾਂ, ਸੜਕ ਬਲਾਕ ਅਤੇ ਵਾਹਨਾਂ ਵਿਚ ਅੱਗ ਲੱਗਣ ਦਰਮਿਆਨ ਵਿਸ਼ੇਸ਼ ਫੋਰਸ ਦੀ ਮੁਹਿੰਮ ਚਲਾਈ ਗਈ। ਇਸ ਨਾਲ ਸ਼ਹਿਰ ਸਵੇਰੇ ਤੋਂ ਹੀ ਪੰਕੂ ਹੋ ਗਿਆ ਅਤੇ ਸਿਨਾਲੋਆ ਦੇ ਗਵਰਨਰ ਰੂਬੇਨ ਰੋਚਾ ਮੋਇਆ ਨੇ ਨਿਵਾਸੀਆਂ ਤੋਂ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਇਹ ਦੂਸਰੀ ਵਾਰ ਹੈ ਜਦੋਂ ਓਵੀਡੀਓ ਗੁਜਮੈਨ ਉਰਫ ਐੱਲ. ਰੈਟਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 2019 ’ਚ ਸਿਨਾਲੋਆ ਵਿਚ ਹਿੰਸਾ ਭੜਕਨ ਤੋਂ ਬਾਅਦ ਜਨਤਕ ਸੁਰੱਖਿਆ ਨੂੰ ਖਤਰਾ ਹੋਣ ਤੋਂ ਬਾਅਦ ਉਸਦੀ ਗ੍ਰਿਫਤਾਰੀ ਕੀਤੀ ਗਈ ਸੀ।


author

Mandeep Singh

Content Editor

Related News