ਸੀਰੀਆ ''ਚ ਸਰਕਾਰੀ ਫੌਜ ਦੇ ਹਮਲੇ ''ਚ 28 ਲੋਕਾਂ ਦੀ ਮੌਤ

Thursday, Jun 20, 2019 - 09:38 AM (IST)

ਸੀਰੀਆ ''ਚ ਸਰਕਾਰੀ ਫੌਜ ਦੇ ਹਮਲੇ ''ਚ 28 ਲੋਕਾਂ ਦੀ ਮੌਤ

ਬੈਰੂਤ— ਸੀਰੀਆ 'ਚ ਜਿਹਾਦੀਆਂ ਦੇ ਕਬਜ਼ੇ ਵਾਲੇ ਉੱਤਰੀ-ਪੱਛਮੀ ਖੇਤਰ 'ਚ ਸਰਕਾਰੀ ਫੌਜ ਦੇ ਹਵਾਈ ਹਮਲੇ 'ਚ 17 ਨਾਗਰਿਕਾਂ ਅਤੇ 11 ਜਿਹਾਦੀਆਂ ਦੀ ਮੌਤ ਹੋ ਗਈ। ਯੁੱਧ ਦੀ ਅਗਵਾਈ ਕਰਨ ਵਾਲੇ ਇਕ ਸਮੂਹ ਨੇ ਇਹ ਜਾਣਕਾਰੀ ਦਿੱਤੀ। 

ਸੀਰੀਅਨ ਆਬਜ਼ਾਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਦੱਖਣੀ-ਪੂਰਬੀ ਇਦਲਿਬ ਸੂਬੇ ਦੇ ਜਬਲ ਅਲ-ਜਾਵੀਆ ਖੇਤਰ 'ਚ ਸਰਕਾਰੀ ਫੌਜ ਵਲੋਂ ਕੀਤੇ ਗਏ ਹਮਲਿਆਂ 'ਚ 12 ਨਾਗਰਿਕਾਂ ਦੀ ਮੌਤ ਹੋ ਗਈ। 

ਬ੍ਰਿਟੇਨ ਸਥਿਤ ਆਬਜ਼ਾਵੇਟਰੀ ਨੇ ਕਿਹਾ ਕਿ ਚਾਰ ਹੋਰ ਨਾਗਰਿਕ ਇਦਲਿਬ ਦੇ ਨੇੜਲੇ ਕਸਬਿਆਂ ਅਤੇ ਪਿੰਡਾਂ 'ਚ ਕੀਤੇ ਗਏ ਹਵਾਈ ਹਮਲਿਆਂ 'ਚ ਮਾਰੇ ਗਏ ਜਦਕਿ ਇਕ ਨਾਗਰਿਕ ਦੀ ਮੌਤ ਇਦਲਿਬ ਦੀ ਸੂਬਾਈ ਰਾਜਧਾਨੀ ਕੋਲ ਹੋਈ। ਆਬਜ਼ਾਵੇਟਰੀ ਮੁਤਾਬਕ ਨੇੜਲੇ ਹਮਾ ਸੂਬੇ ਦੇ ਉੱਤਰ 'ਚ ਫੌਜ ਦੇ ਰਾਕੇਟ ਹਮਲਿਆਂ 'ਚ 11 ਜਿਹਾਦੀ ਢੇਰ ਹੋ ਗਏ।


Related News