ਦੱਖਣੀ ਕੋਰੀਆ ''ਚ ਕੋਰੋਨਾ ਵਾਇਰਸ ਦੇ 27 ਨਵੇਂ ਮਾਮਲੇ
Tuesday, May 12, 2020 - 01:10 PM (IST)
ਸਿਓਲ- ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਓਲ ਵਿਚ ਸਾਹਮਣੇ ਆਏ ਦਰਜਨਾਂ ਮਾਮਲੇ ਕਲੱਬ ਜਾਣ ਵਾਲਿਆਂ ਨਾਲ ਜੁੜੇ ਹਨ। ਦੱਖਣੀ ਕੋਰੀਆ ਦੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ 10,936 ਹੈ ਜਦਕਿ 258 ਲੋਕਾਂ ਦੀ ਮੌਤ ਵਾਇਰਸ ਕਾਰਨ ਹੋ ਚੁੱਕੀ ਹੈ।
ਕਲੱਬ ਜਾਣ ਵਾਲਿਆਂ ਵਿਚ ਇਨਫੈਕਸ਼ਨ ਦੇ ਮਾਮਲਿਆਂ ਨੇ ਦੇਸ਼ ਨੂੰ ਮੁੜ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਥੇ ਸਮਾਜਿਕ ਦੂਰੀ ਦੇ ਨਿਯਮਾਂ ਵਿਚ ਛੋਟ ਦੇ ਦਿੱਤੀ ਗਈ ਹੈ ਤੇ ਸਕੂਲਾਂ ਨੂੰ ਵੀ ਜਲਦੀ ਹੀ ਖੋਲ੍ਹਣ ਦਾ ਪ੍ਰੋਗਰਾਮ ਸੀ। ਪਰੰਤੂ ਹੁਣ ਇਸ ਮਿਆਦ ਨੂੰ ਵਧਾ ਕੇ 20 ਮਈ ਕਰ ਦਿੱਤਾ ਗਿਆ ਹੈ।