254 ਨੇਪਾਲੀ ਵਿਦਿਆਰਥੀ ਯੁੱਧ ਪ੍ਰਭਾਵਿਤ ਇਜ਼ਰਾਈਲ ਤੋਂ ਪਰਤੇ ਘਰ

Friday, Oct 13, 2023 - 04:39 PM (IST)

ਕਾਠਮੰਡੂ (ਭਾਸ਼ਾ): ਯੁੱਧ ਪ੍ਰਭਾਵਿਤ ਇਜ਼ਰਾਈਲ ਤੋਂ ਬਚਾਏ ਗਏ 254 ਨੇਪਾਲੀ ਵਿਦਿਆਰਥੀਆਂ ਦਾ ਇਕ ਸਮੂਹ ਵਿਦੇਸ਼ ਮੰਤਰੀ ਐਨਪੀ ਸਾਊਦ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਕਾਠਮੰਡੂ ਪਹੁੰਚਿਆ। ਵੀਰਵਾਰ ਨੂੰ ਇਜ਼ਰਾਈਲ ਦੇ ਬੇਨ ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਨੇਪਾਲ ਏਅਰਲਾਈਨਜ਼ ਦਾ ਜਹਾਜ਼ ਦੁਬਈ ਵਿੱਚ ਰੁਕਣ ਤੋਂ ਬਾਅਦ ਅੱਜ ਸਵੇਰੇ ਇੱਥੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਵਿਦੇਸ਼ ਮੰਤਰੀ ਸਾਊਦ ਨੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਜਿਨ੍ਹਾਂ ਹੋਰ ਨੇਪਾਲੀ ਨਾਗਰਿਕਾਂ ਨੇ ਘਰ ਪਰਤਣ ਦੀ ਬੇਨਤੀ ਕੀਤੀ ਹੈ, ਉਨ੍ਹਾਂ ਨੂੰ ਵੀ ਜਲਦੀ ਵਾਪਸ ਲਿਆਂਦਾ ਜਾਵੇਗਾ। 

ਮੰਤਰੀ ਨੇ ਕਿਹਾ ਕਿ ਤੇਲ ਅਵੀਵ ਵਿੱਚ ਨੇਪਾਲ ਦੇ ਦੂਤਘਰ ਨੇ ਘਰ ਪਰਤਣ ਅਤੇ ਸੁਰੱਖਿਅਤ ਸਥਾਨਾਂ 'ਤੇ ਜਾਣ ਦੇ ਇੱਛੁਕ ਨਾਗਰਿਕਾਂ ਤੋਂ ਅਰਜ਼ੀਆਂ ਮੰਗੀਆਂ ਸਨ, ਬਦਲੇ ਵਿੱਚ 557 ਨੇਪਾਲੀਆਂ ਨੇ ਆਪਣੇ ਵੇਰਵੇ ਦਿੱਤੇ। 'ਹਿਮਾਲੀਅਨ ਟਾਈਮਜ਼' ਅਖ਼ਬਾਰ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ, ''557 ਨੇਪਾਲੀਆਂ 'ਚੋਂ 503 ਨੇ ਘਰ ਵਾਪਸੀ ਲਈ ਅਪਲਾਈ ਕੀਤਾ ਸੀ ਅਤੇ ਇਨ੍ਹਾਂ 'ਚੋਂ 254 ਅੱਜ ਸਾਡੇ ਨਾਲ ਘਰ ਪਰਤ ਆਏ ਹਨ।'' ਮੰਤਰੀ ਸਾਊਦ ਨੇ ਇਹ ਵੀ ਕਿਹਾ ਕਿ ਜਿਨ੍ਹਾਂ 54 ਨੇਪਾਲੀਆਂ ਨੇ ਜੋਖਮ ਵਾਲੇ ਖੇਤਰਾਂ ਤੋਂ ਟਰਾਂਸਫਰ ਹੋਣ ਦੀ ਅਪੀਲ ਕੀਤੀ ਸੀ, ਉਹਨਾਂ ਨੂੰ ਇਜ਼ਰਾਈਲ ਵਿੱਚ ਸੁਰੱਖਿਅਤ ਖੇਤਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਤਣਾਅ:  ਕੈਨੇਡੀਅਨ ਸੈਨੇਟ ਦੀ ਸਪੀਕਰ 9ਵੇਂ P20 ਸੰਮੇਲਨ 'ਚ ਨਹੀਂ ਹੋਈ ਸ਼ਾਮਲ

ਇੱਥੇ ਦੱਸ ਦਈਏ ਕਿ ਫਲਸਤੀਨੀ ਕੱਟੜਪੰਥੀ ਸਮੂਹ ਹਮਾਸ ਨੇ ਸ਼ਨੀਵਾਰ ਨੂੰ ਦੱਖਣੀ ਇਜ਼ਰਾਈਲ ਵਿੱਚ ਹਵਾਈ ਹਮਲੇ ਕੀਤੇ, ਜਿਸ ਵਿੱਚ 10 ਨੇਪਾਲੀ ਵਿਦਿਆਰਥੀਆਂ ਦੀ ਮੌਤ ਹੋ ਗਈ। ਛੇ ਵਿਦਿਆਰਥੀਆਂ ਨੂੰ ਬਚਾ ਲਿਆ ਗਿਆ ਅਤੇ ਇੱਕ ਲਾਪਤਾ ਹੈ। ਸੌਦ ਨੇ ਕਿਹਾ, ''ਹਮਲਿਆਂ ਤੋਂ ਬਾਅਦ ਲਾਪਤਾ ਹੋਏ ਬਿਪਿਨ ਜੋਸ਼ੀ ਦੀ ਭਾਲ ਜਾਰੀ ਹੈ। ਜਿਵੇਂ ਹੀ ਸਾਨੂੰ ਹੋਰ ਜਾਣਕਾਰੀ ਮਿਲੇਗੀ, ਅਸੀਂ ਸਾਂਝੀ ਕਰਾਂਗੇ। ਉੱਧਰ ਇਸਰਾਈਲ ਨੇ ਕਿਹਾ ਹੈ ਕਿ ਲਾਸ਼ਾਂ ਨੂੰ ਸੌਂਪਣ ਲਈ ਕੁਝ ਸਮਾਂ ਲੱਗੇਗਾ ਕਿਉਂਕਿ ਕਾਨੂੰਨੀ ਪ੍ਰਕਿਰਿਆ ਪੂਰਾ ਕਰਨਾ ਅਤੇ ਹਰੇਕ ਮ੍ਰਿਤਕ ਦੇ ਵੇਰਵੇ ਵੱਖ-ਵੱਖ ਰੱਖਣਾ ਲਾਜ਼ਮੀ ਹੈ। ਇਜ਼ਰਾਈਲ ਵਿੱਚ ਲਾਸ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਨੇਪਾਲ ਦੇ 265 ਵਿਦਿਆਰਥੀ ਇਜ਼ਰਾਈਲ ਸਰਕਾਰ ਦੀ 'ਸਿੱਖੋ ਅਤੇ ਕਮਾਓ' ਯੋਜਨਾ ਦੇ ਤਹਿਤ ਇਜ਼ਰਾਈਲ ਦੇ ਵੱਖ-ਵੱਖ ਹਿੱਸਿਆਂ ਵਿੱਚ ਪੜ੍ਹ ਰਹੇ ਸਨ ਅਤੇ ਲਗਭਗ 4,500 ਨੇਪਾਲੀ ਨਾਗਰਿਕ ਵੱਖ-ਵੱਖ ਪੇਸ਼ੇਵਰ ਖੇਤਰਾਂ ਵਿੱਚ ਕੰਮ ਕਰ ਰਹੇ ਹਨ।                                                                                                                                                               

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News