ਗਾਜ਼ਾ ਦੇ ਸ਼ਿਫਾ ਮੈਡੀਕਲ ਕੰਪਲੈਕਸ ’ਤੇ ਇਜ਼ਰਾਈਲ ਦਾ ਹਮਲਾ, 250 ਲੋਕਾਂ ਦੀ ਮੌਤ
Thursday, Mar 21, 2024 - 10:25 AM (IST)

ਗਾਜ਼ਾ (ਵਾਰਤਾ)- ਗਾਜ਼ਾ ਸ਼ਹਿਰ ਦੇ ਸ਼ਿਫਾ ਮੈਡੀਕਲ ਕੰਪਲੈਕਸ ’ਤੇ ਇਜ਼ਰਾਈਲੀ ਹਮਲੇ ’ਚ ਲਗਭਗ 250 ਫਿਲਸਤੀਨੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਹਮਾਸ ਵੱਲੋਂ ਚਲਾਏ ਜਾ ਰਹੇ ਮੀਡੀਆ ਦਫਤਰ ਨੇ ਦਿੱਤੀ। ਉਸ ਨੇ ਦੱਸਿਆ ਕਿ ਇਜ਼ਰਾਈਲੀ ਫੌਜੀਆਂ ਨੇ ਆਪਣੇ ਛਾਪਿਆਂ ਦੌਰਾਨ ਮਰੀਜ਼ਾਂ, ਬੇਘਰ ਹੋਏ ਲੋਕਾਂ ਅਤੇ ਨਾਗਰਿਕਾਂ ’ਤੇ ਗੋਲੀਆਂ, ਗੋਲੇ ਅਤੇ ਮਿਜ਼ਾਈਲਾਂ ਦਾਗੀਆਂ, ਜਿਸ ਦੇ ਨਤੀਜੇ ਵਜੋਂ 250 ਤੋਂ ਵੱਧ ਫਿਲਸਤੀਨੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਵਿਸ਼ਵ ਦੇ ਖ਼ੁਸ਼ਹਾਲ ਦੇਸ਼ਾਂ ਦੀ ਸੂਚੀ ਜਾਰੀ, ਭਾਰਤ ਨੂੰ ਮਿਲਿਆ ਇਹ ਸਥਾਨ
ਦਫਤਰ ਨੇ ਇਸ ਘਟਨਾ ਲਈ ਇਜ਼ਰਾਈਲ ਅਤੇ ਅਮਰੀਕਾ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਨੂੰ ‘ਨਸਲਕੁਸ਼ੀ’ ਕਿਹਾ। ਦਫਤਰ ਨੇ ਅੰਤਰਰਾਸ਼ਟਰੀ ਅਤੇ ਸੰਯੁਕਤ ਰਾਸ਼ਟਰ ਸੰਗਠਨਾਂ ਨੂੰ ਗਾਜ਼ਾ 'ਤੇ ਹਮਲੇ ਨੂੰ ਰੋਕਣ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲੀ ਫੌਜ ਨੇ ਸੋਮਵਾਰ ਨੂੰ ਕੰਪਲੈਕਸ ਦੇ ਅੰਦਰ ਇਕ ਮੁਹਿੰਮ ਚਲਾਈ, ਜੋ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਹਸਪਤਾਲ 'ਤੇ ਦੂਜਾ ਹਮਲਾ ਸੀ। ਪਹਿਲੀ ਛਾਪੇਮਾਰੀ ਨਵੰਬਰ 2023 ਵਿੱਚ ਹੋਈ ਸੀ।
ਇਹ ਵੀ ਪੜ੍ਹੋ: ਭਾਜਪਾ ’ਚ ਸ਼ਾਮਲ ਹੋਏ ਤਰਨਜੀਤ ਸਿੰਘ ਸੰਧੂ ਨੂੰ ਅੱਤਵਾਦੀ ਪੰਨੂ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8