ਫਿਲਪੀਨਜ਼ : ਕਿਸ਼ਤੀਆਂ ਉਲਟਣ ਕਾਰਨ 25 ਲੋਕਾਂ ਦੀ ਮੌਤ , 55 ਨੂੰ ਬਚਾਇਆ ਸੁਰੱਖਿਅਤ

08/04/2019 1:21:19 PM

ਮਨੀਲਾ— ਫਿਲਪੀਨਜ਼ 'ਚ ਖਰਾਬ ਮੌਸਮ ਕਾਰਨ ਦੋ ਕਿਸ਼ਤੀਆਂ ਹਾਦਸੇ ਦੀਆਂ ਸ਼ਿਕਾਰ ਹੋ ਗਈਆਂ। ਇਸ ਕਾਰਨ 25 ਲੋਕਾਂ ਦੀ ਮੌਤ ਹੋ ਗਈ ਅਤੇ 6 ਲਾਪਤਾ ਹੋ ਗਏ, ਜਿਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। 

ਖਰਾਬ ਮੌਸਮ ਕਾਰਨ ਨਦੀ 'ਚ ਕੁਝ ਹੋਰ ਕਿਸ਼ਤੀਆਂ ਫਸ ਗਈਆਂ ਸਨ, ਜਿਨ੍ਹਾਂ ਨੂੰ ਬਚਾਇਆ ਗਿਆ। ਤਟਰੱਖਿਅਕ ਫੌਜ ਨੇ ਕਿਹਾ ਕਿ ਘੱਟ ਤੋਂ ਘੱਟ 55 ਲੋਕਾਂ ਨੂੰ ਬਚਾ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਗੁਈਮਾਰਾਸ ਅਤੇ ਇਲੋਇਲੋ ਸੂਬਿਆਂ 'ਚ ਟਾਪੂ 'ਤੇ ਪਾਣੀ ਦਾ ਵਹਾਅ ਵਧ ਗਿਆ ਹੈ। ਸਮੁੰਦਰ, ਹਵਾਵਾਂ ਤੇ ਭਾਰੀ ਮੀਂਹ 'ਚ ਲੋਕ ਫਸ ਗਏ ਹਨ। ਤਟਰੱਖਿਅਕ ਪੁਲਸ ਅਤੇ ਆਮ ਲੋਕਾਂ ਵਲੋਂ ਖੋਜ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਰਨ ਵਾਲਿਆਂ 'ਚ ਕਈ ਔਰਤਾਂ ਵੀ ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ ਫਿਲਪੀਨਜ਼ 'ਚ ਖਰਾਬ ਮੌਸਮ ਕਾਰਨ 1987 'ਚ ਇਕ ਤੇਲ ਟੈਂਕਰ ਉਲਟ ਗਿਆ ਸੀ, ਜਿਸ ਕਾਰਨ 4,341 ਲੋਕਾਂ ਦੀ ਮੌਤ ਹੋ ਗਈ ਸੀ।


Related News