ਬ੍ਰਾਜ਼ੀਲ : ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਗਿਰੋਹ ਖ਼ਿਲਾਫ਼ ਪੁਲਸ ਦੀ ਕਾਰਵਾਈ ''ਚ 25 ਦੀ ਮੌਤ

Monday, Nov 01, 2021 - 10:14 AM (IST)

ਬ੍ਰਾਸੀਲੀਆ (ਭਾਸ਼ਾ): ਬ੍ਰਾਜ਼ੀਲ ਦੇ ਮਿਨਸ ਗੇਰੈਂਸ ਰਾਜ ਵਿਚ ਬੈਂਕ ਲੁੱਟਣ ਦੀ ਸਾਜਿਸ਼ ਬਣਾ ਰਹੇ ਇਕ ਗਿਰੋਹ ਖ਼ਿਲਾਫ਼ ਐਤਵਾਰ ਨੂੰ ਚਲਾਈ ਗਈ ਮੁਹਿੰਮ ਵਿਚ ਘੱਟੋ-ਘੱਟ 25 ਸ਼ੱਕੀ ਮਾਰੇ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।ਪੁਲਸ ਨੇ ਦੱਸਿਆ ਕਿ ਇਸ ਗਿਰੋਹ ਨੇ ਆਪਣੇ ਮਾਰੇ ਗਏ ਮੈਂਬਰਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਉਹਨਾਂ ਦੀ ਯਾਦ ਵਿਚ ਮਨਾਈ ਜਾਣ ਵਾਲੀ 'ਆਲ ਸੋਲਸ' ਦੀ ਛੁੱਟੀ 'ਤੇ ਵਿੱਤੀ ਸੰਸਥਾਵਾਂ 'ਤੇ ਹਮਲਾ ਕਰਨ ਦੀ ਸਾਜਿਸ਼ ਬਣਾਈ ਸੀ। 

ਪੜ੍ਹੋ ਇਹ ਅਹਿਮ ਖਬਰ - ਅਮਰੀਕਾ 'ਚ ਹੈਲੋਵੀਨ ਪਾਰਟੀ ਦੌਰਾਨ ਗੋਲੀਬਾਰੀ, ਇਕ ਦੀ ਮੌਤ ਤੇ 9 ਹੋਰ ਜ਼ਖਮੀ

ਪੁਲਸ ਨੇ ਦੱਸਿਆ ਕਿ ਸੰਘੀ ਹਾਈਵੇਅ ਪੁਲਸ ਨਾਲ ਮਿਲ ਕੇ ਚਲਾਈ ਗਈ ਇਸ ਮੁਹਿੰਮ ਵਿਚ ਹਥਿਆਰ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਵੀ ਜ਼ਬਤ ਕੀਤਾ ਗਿਆ। ਬ੍ਰਾਜ਼ੀਲ ਵਿਚ ਹਾਲ ਹੀ ਦੇ ਸਾਲਾਂ ਵਿਚ ਵੱਡੇ ਪੱਧਰ 'ਤੇ ਬੈਂਕ ਲੁੱਟਣ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਕਦੇ-ਕਦੇ ਬੰਧਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਜਾਂਦਾ ਹੈ।

ਨੋਟ- ਪੁਲਸ ਦੀ ਕਾਰਵਾਈ 'ਚ 25 ਸ਼ੱਕੀਆਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News