ਗਾਜ਼ਾ ''ਚ ਪੁਰਾਣੀਆਂ ਬੈਟਰੀਆਂ ਦਾ ਲੱਗਾ ਢੇਰ, ਸਿਹਤ ਅਤੇ ਵਾਤਾਵਰਨ ਲਈ ਖ਼ਤਰਾ

Wednesday, Dec 22, 2021 - 05:20 PM (IST)

ਗਾਜ਼ਾ ''ਚ ਪੁਰਾਣੀਆਂ ਬੈਟਰੀਆਂ ਦਾ ਲੱਗਾ ਢੇਰ, ਸਿਹਤ ਅਤੇ ਵਾਤਾਵਰਨ ਲਈ ਖ਼ਤਰਾ

ਗਾਜ਼ਾ ਸਿਟੀ (ਭਾਸ਼ਾ)- ਸਾਲਾਂ ਤੋਂ ਬਿਜਲੀ ਸੰਕਟ ਨਾਲ ਜੂਝ ਰਹੇ ਗਾਜ਼ਾ ਪੱਟੀ ਵਿਚ ਲਗਭਗ ਹਰ ਪਰਿਵਾਰ ਆਪਣਾ ਘਰ ਰੋਸ਼ਨ ਕਰਨ ਅਤੇ ਆਪਣੇ ਘਰੇਲੂ ਕੰਮਾਂ ਦੇ ਸਿਲਸਿਲੇ ਵਿਚ ਬੈਟਰੀਆਂ 'ਤੇ ਨਿਰਭਰ ਰਹਿੰਦਾ ਹੈ। ਇਨ੍ਹਾਂ ਬੈਟਰੀਆਂ ਨਾਲ ਲੋਕ ਰੋਸ਼ਨੀ ਤੋਂ ਲੈ ਕੇ ਇੰਟਰਨੈੱਟ, ਰਾਊਟਰ ਆਦਿ ਚਲਾਉਂਦੇ ਹਨ। ਹਾਲਾਂਕਿ, ਇਸ ਨਾਲ ਉਨ੍ਹਾਂ ਦੇ ਸਾਹਮਣੇ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ, ਕਿਉਂਕਿ ਪੁਰਾਣੀਆਂ ਬੈਟਰੀਆਂ ਦਾ ਢੇਰ ਲੱਗ ਗਿਆ ਹੈ ਅਤੇ ਉਹ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਨਿਪਟਾਰਾ ਕਰਨ ਵਿਚ ਅਸਮਰੱਥ ਹਨ।

ਗਾਜ਼ਾ ਦੇ ਵਾਤਾਵਰਨ ਅਥਾਰਟੀ ਦੇ ਇਕ ਅਧਿਕਾਰੀ ਮੁਹੰਮਦ ਮੁਸਲੇਹ ਨੇ ਕਿਹਾ, 'ਅਸਲ ਵਿਚ ਇਕ ਖ਼ਤਰਾ ਪੈਦਾ ਹੋ ਗਿਆ ਹੈ ਕਿ ਇਨ੍ਹਾਂ ਬੈਟਰੀਆਂ ਨੂੰ ਇਕੱਠਾ ਕਰਕੇ ਗੋਦਾਮਾਂ ਵਿਚ ਨਹੀਂ, ਸਗੋਂ ਖੁੱਲ੍ਹੇ ਵਿਚ ਰੱਖ ਦਿੱਤਾ ਜਾਂਦਾ ਹੈ।' ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਇਹ ਬੈਟਰੀਆਂ ਟੁੱਟ ਜਾਂਦੀਆਂ ਹਨ ਅਤੇ ਇਨ੍ਹਾਂ ਵਿਚੋਂ ਨਿਕਲਣ ਵਾਲੇ ਤਰਲ ਪਦਾਰਥ ਵਿਚ ਸਲਫਿਊਰਿਕ ਐਸਿਡ ਹੁੰਦਾ ਹੈ ਜੋ ਜ਼ਮੀਨ ਅਤੇ ਪਾਣੀ ਵਿਚ ਚਲਾ ਜਾਂਦਾ ਹੈ। ਗਾਜ਼ਾ ਐਨਵਾਇਰਮੈਂਟ ਅਥਾਰਟੀ ਦਾ ਅੰਦਾਜ਼ਾ ਹੈ ਕਿ ਇਸ ਛੋਟੇ ਅਤੇ ਸੰਘਣੇ ਤੱਟਵਰਤੀ ਖੇਤਰ ਵਿਚ ਕਈ ਥਾਵਾਂ 'ਤੇ 25,000 ਟਨ ਪੁਰਾਣੀਆਂ ਬੈਟਰੀਆਂ ਪਈਆਂ ਹਨ ਅਤੇ ਉਨ੍ਹਾਂ ਦੀ ਰੀਸਾਈਕਲਿੰਗ ਲਈ ਕੋਈ ਵਿਵਸਥਾ ਨਹੀਂ ਹੈ।


author

cherry

Content Editor

Related News