ਨਾਈਜੀਰੀਆ ''ਚ ਬੋਕੋ ਹਰਾਮ ਦੇ ਕਬਜ਼ੇ ''ਚੋਂ 241 ਲੋਕ ਆਜ਼ਾਦ

Friday, May 29, 2020 - 07:51 PM (IST)

ਨਾਈਜੀਰੀਆ ''ਚ ਬੋਕੋ ਹਰਾਮ ਦੇ ਕਬਜ਼ੇ ''ਚੋਂ 241 ਲੋਕ ਆਜ਼ਾਦ

ਲਾਗੋਸ, (ਸਿਨਹੂਆ)- ਨਾਈਜੀਰੀਆਈ ਫੌਜ ਨੇ ਦੇਸ਼ ਦੇ ਉੱਤਰ-ਪੂਰਬੀ ਸੂਬੇ ਬੋਰਨੀਓ ਵਿਚ ਅੱਤਵਾਦੀ ਸਮੂਹ ਬੋਕੋ ਹਰਾਮ ਦੇ ਕਬਜ਼ੇ ਵਿਚੋਂ 241 ਲੋਕਾਂ ਨੂੰ ਆਜ਼ਾਦ ਕਰਵਾਇਆ ਹੈ। ਰੱਖਿਆ ਮੁੱਖ ਦਫਤਰ ਦੇ ਬੁਲਾਰੇ ਜਾਨ ਏਨੇਂਚੇ ਨੇ ਵੀਰਵਾਰ ਨੂੰ ਦੱਸਿਆ ਕਿ ਬੋਕੋ ਹਰਾਮ ਵਲੋਂ ਬੰਧਕ ਬਣਾਏ ਗਏ ਲੋਕਾਂ ਵਿਚ 105 ਔਰਤਾਂ ਤੇ 136 ਬੱਚੇ ਸ਼ਾਮਲ ਸਨ। ਬੰਧਕਾਂ ਨੂੰ ਐਤਵਾਰ ਨੂੰ ਫੌਜ ਦੀ ਇਕ ਮੁਹਿੰਮ ਦੌਰਾਨ ਮੁਡੁ ਸ਼ਹਿਰ ਵਿਚ ਆਜ਼ਾਦ ਕਰਵਾਇਆ ਗਿਆ। 

ਉਨ੍ਹਾਂ ਦੱਸਿਆ ਕਿ ਆਜ਼ਾਦ ਕਰਵਾਏ ਗਏ ਲੋਕਾਂ ਨੂੰ ਵਰਤਮਾਨ ਵਿਚ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ। ਸ਼੍ਰੀ ਏਨੇਂਚੇ ਨੇ ਦੱਸਿਆ ਕਿ ਮੁਹਿੰਮ ਵਿਚ ਫੌਜ ਨੇ ਬੋਕੋ ਹਰਾਮ ਦੇ 12 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਹੈ ਤੇ ਇਸ ਦੌਰਾਨ ਫੌਜ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।


author

Baljit Singh

Content Editor

Related News