ਪਾਕਿਸਤਾਨੀ ਲੜਕੀ ਨੇ ਲਿੰਗ ਪਰਿਵਰਤਨ ਲਈ ਹਾਈ ਕੋਰਟ ''ਚ ਲਾਈ ਅਰਜ਼ੀ, ਡਾਕਟਰਾਂ ਨੇ ਕੀਤੇ ਹੱਥ ਖੜ੍ਹੇ

Monday, Nov 07, 2016 - 10:45 AM (IST)

ਪਾਕਿਸਤਾਨੀ ਲੜਕੀ ਨੇ ਲਿੰਗ ਪਰਿਵਰਤਨ ਲਈ ਹਾਈ ਕੋਰਟ ''ਚ ਲਾਈ ਅਰਜ਼ੀ, ਡਾਕਟਰਾਂ ਨੇ ਕੀਤੇ ਹੱਥ ਖੜ੍ਹੇ
ਲਾਹੌਰ— ਪਾਕਿਸਤਾਨ ਦੇ ਲਾਹੌਰ ਹਾਈਕੋਰਟ ''ਚ ਇਕ 24 ਸਾਲਾ ਲੜਕੀ ਨੇ ਲਿੰਗ ਪਰਿਵਰਤਨ ਦੀ ਇਜਾਜ਼ਤ ਮੰਗਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ। ਇਸ ਲੜਕੀ ਨੇ ਅਜਿਹਾ ਕਦਮ ਉਦੋਂ ਚੁੱਕਿਆ, ਜਦੋਂ ਡਾਕਟਰਾਂ ਨੇ ਇਸ ਤਰ੍ਹਾਂ ਦਾ ਆਪਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਰਟ ਤੋਂ ਇਸ ਤਰ੍ਹਾਂ ਦੇ ਆਪਰੇਸ਼ਨ ਦਾ ਹੁਕਮ ਨਹੀਂ ਮਿਲਦਾ, ਉਦੋਂ ਤੱਕ ਉਹ ਇਸ ਤਰ੍ਹਾਂ ਦਾ ਆਪਰੇਸ਼ਨ ਕਰਨ ''ਚ ਅਸਮਰਥ ਹਨ। 
ਲੜਕੀ ਨੇ ਬੀਤੇ ਸ਼ਨੀਵਾਰ ਨੂੰ ਆਪਣੇ ਵਕੀਲ ਹੁਸੈਨ ਸਿੰਧੂ ਦੇ ਜ਼ਰੀਏ ਇਹ ਪਟੀਸ਼ਨ ਦਾਇਰ ਕੀਤੀ। ਲਾਹੌਰ ਤੋਂ 40 ਕਿਲੋਮੀਟਰ ਦੂਰ ਕਸੂਰ ਜ਼ਿਲੇ ਦੀ ਰਹਿਣ ਵਾਲੀ ਲੜਕੀ ਨੇ ਕਿਹਾ ਕਿ ਜਦੋਂ ਉਹ 14 ਸਾਲ ਦੀ ਸੀ, ਉਦੋਂ ਤੋਂ ਹੀ ਉਸ ਨੇ ਆਪਣੇ ਸਰੀਰ ''ਚ ਬਦਲਾਅ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ। ਉਸ ਨੇ ਵਾਰ-ਵਾਰ ਦਰਦ ਮਹਿਸੂਸ ਹੋਣ ''ਤੇ ਇਕ ਪ੍ਰਾਈਵੇਟ ਹਸਪਤਾਲ ''ਚ ਇਸਤਰੀ ਰੋਗ ਮਾਹਰ ਦੀ ਸਲਾਹ ਲਈ। ਲਾਹੌਰ ਸਥਿਤ ਫਾਤਿਮਾ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਲੜਕੀ ਨੂੰ ਤੁਰੰਤ ਲਿੰਗ ਪਰਿਵਰਤਨ ਕਰਾਉਣ ਦੀ ਸਲਾਹ ਦਿੱਤੀ। 
ਜਦੋਂ ਲੜਕੀ ਨੇ ਇਸ ਸੰੰਬੰਧ ''ਚ ਕਈ ਡਾਕਟਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਪਣੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਸ਼ੰਕਾ ਜ਼ਾਹਰ ਕਰਦੇ ਹੋਏ ਆਪਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਇਸ ਗੱਲ ਨੂੰ ਲੈ ਕੇ ਸਪੱਸ਼ਟ ਨਹੀਂ ਸਨ ਕਿ ਇਸ ਸੰਬੰਧ ਵਿਚ ਕਾਨੂੰਨ ਕੀ ਕਹਿੰਦਾ ਹੈ? ਡਾਕਟਰਾਂ ਨੇ ਮੈਨੂੰ ਸਲਾਹ ਦਿੱਤੀ ਕਿ ਪਹਿਲਾਂ ਮੈਂ ਕੋਰਟ ਤੋਂ ਸਰਜਰੀ ਦੀ ਅਗਿਆ ਲੈ ਕੇ ਆਵਾਂ, ਤਾਂ ਉਹ ਆਪਰੇਸ਼ਨ ਕਰਨਗੇ। ਓਧਰ ਲੜਕੀ ਦੇ ਵਕੀਲ ਸਿੰਧੂ ਦਾ ਕਹਿਣਾ ਹੈ ਕਿ ਪਾਕਿਸਤਾਨੀ ਕਾਨੂੰਨ ''ਚ ਲਿੰਗ ਪਰਿਵਰਤਨ ਲਈ ਸਰਜਰੀ ਕਰਾਉਣ ''ਤੇ ਕੋਈ ਰੋਕ ਨਹੀਂ ਹੈ। ਵਕੀਲ ਮੁਤਾਬਕ ਡਾਕਟਰ ਸਿਰਫ ਸਮਾਜਿਕ ਬੰਧਨਾਂ ਦੇ ਡਰ ਕਾਰਨ ਅਜਿਹਾ ਆਪਰੇਸ਼ਨ ਕਰਨ ਤੋਂ ਬਚ ਰਹੇ ਹਨ।

author

Tanu

News Editor

Related News