PM ਮੋਦੀ ਦੇ ਸਮਾਗਮ ''ਚ ਸ਼ਾਮਲ ਹੋਣ ਲਈ 24,000 ਹਜ਼ਾਰ ਭਾਰਤੀ-ਅਮਰੀਕੀਆਂ ਨੇ ਕਰਵਾਈ ਰਜਿਸ਼ਟ੍ਰੇਸ਼ਨ

Saturday, Aug 31, 2024 - 02:08 PM (IST)

PM ਮੋਦੀ ਦੇ ਸਮਾਗਮ ''ਚ ਸ਼ਾਮਲ ਹੋਣ ਲਈ 24,000 ਹਜ਼ਾਰ ਭਾਰਤੀ-ਅਮਰੀਕੀਆਂ ਨੇ ਕਰਵਾਈ ਰਜਿਸ਼ਟ੍ਰੇਸ਼ਨ

ਨਿਊਯਾਰਕ (ਰਾਜ ਗੋਗਨਾ) - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਉਹਨਾਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ 24,000 ਹਜ਼ਾਰ ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਰਜਿਸ਼ਟ੍ਰੇਸ਼ਨ ਕਰਵਾਈ ਹੈ। ਪ੍ਰਧਾਨ ਮੰਤਰੀ ਮੋਦੀ 22 ਸਤੰਬਰ ਨੂੰ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਜ਼ੀਅਮ, ਨਿਊਯਾਰਕ ਵਿੱਚ ਰੱਖੇ ਗਏ ਇਸ ਵਿਸ਼ਾਲ ਸਮਾਗਮ  ਨੂੰ ਸੰਬੋਧਨ ਕਰਨਗੇ। ਜਿਸ ਦੀ ਸਮਰੱਥਾ 15,000 ਹਜ਼ਾਰ ਦੇ ਕਰੀਬ  ਹੈ, 'ਮੋਦੀ ਐਂਡ ਯੂਐਸ: ਪ੍ਰੋਗਰੈਸ ਟੂਗੇਦਰ' ਸਿਰਲੇਖ ਵਾਲੇ ਇਸ ਮੈਗਾ ਈਵੈਂਟ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਕੀਤਾ ਗਿਆ ਹੈ। ਇੰਡੋ-ਅਮਰੀਕਨ ਕਮਿਊਨਿਟੀ ਆਫ ਯੂਐਸਏ  ਦੁਆਰਾ ਆਯੋਜਿਤ ਇਸ ਸਮਾਗਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬੁਲਾਰਿਆਂ ਦੀ ਅਸਥਾਈ ਸੂਚੀ ਅਨੁਸਾਰ ਭਾਰਤੀ ਨੇਤਾ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨ ਵਾਲੇ ਹਨ।

PunjabKesari

22 ਸਤੰਬਰ ਨੂੰ ਪ੍ਰਧਾਨ ਮੰਤਰੀ 'ਮੋਦੀ ਐਂਡ ਅਮਰੀਕਾ ਪ੍ਰੋਗਰੈਸ ਟੂਗੇਦਰ' ਪ੍ਰੋਗਰਾਮ ਤਹਿਤ ਸੰਬੋਧਨ ਕਰਨਗੇ ਅਤੇ ਜਿੱਥੇ ਇਹ ਸਮਾਗਮ ਹੋਣਾ ਹੈ ਉੱਥੇ ਲੋਕਾਂ ਦੀ ਕੁੱਲ ਸਮਰੱਥਾ 15,000 ਹੈ ਪਰ 24 ਹਜ਼ਾਰ ਲੋਕਾਂ ਲਈ ਨਾਮਜ਼ਦਗੀ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ 42 ਰਾਜਾਂ ਤੋਂ ਭਾਰਤੀ ਅਮਰੀਕੀ ਹਿੱਸਾ ਲੈ ਸਕਦੇ ਹਨ। ਇਸ ਤੋਂ ਬਾਅਦ ਪੀਐਮ ਮੋਦੀ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਵੀ ਸੰਬੋਧਨ ਕਰਨਗੇ। ਹਾਲਾਂਕਿ ਅਮਰੀਕਾ ਦੇ ਇੰਡੋ-ਅਮਰੀਕਨ ਕਮਿਊਨਿਟੀ ਨੇ ਕਿਹਾ ਹੈ ਕਿ ਅਸੀਂ ਲੋਕਾਂ ਦੇ ਬੈਠਣ ਦੀ ਵਿਵਸਥਾ ਵਧਾਉਣ ਦੀ ਕੋਸ਼ਿਸ਼ ਕਰਾਂਗੇ।

ਇੰਡੋ- ਅਮਰੀਕਨ ਕਮਿਊਨਿਟੀ ਆਫ਼ ਯੂ.ਐਸ.ਏ  ਦੇ ਅਨੁਸਾਰ, ਲੌਂਗ ਆਈਲੈਂਡ ਈਵੈਂਟ ਲਈ ਰਜਿਸਟ੍ਰੇਸ਼ਨ ਦੇਸ਼ ਭਰ ਵਿੱਚ 590 ਕਮਿਊਨਿਟੀ ਸੰਸਥਾਵਾਂ ਦੁਆਰਾ ਸੁਵਿਧਾ ਦਿੱਤੀ ਗਈ ਹੈ, ਜੋ ਕਿ ਘੱਟੋ-ਘੱਟ 42 ਰਾਜਾਂ ਦੇ ਭਾਰਤੀ ਅਮਰੀਕੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਤਿੰਨ-ਰਾਜ ਖੇਤਰ ਇਸ ਸਮਾਗਮ ਵਿੱਚ ਵਪਾਰ, ਵਿਗਿਆਨ, ਮਨੋਰੰਜਨ ਅਤੇ ਕਲਾਵਾਂ ਵਿੱਚ ਪ੍ਰਮੁੱਖ ਭਾਰਤੀ ਅਮਰੀਕੀਆਂ ਦੁਆਰਾ ਸੱਭਿਆਚਾਰਕ ਪ੍ਰਦਰਸ਼ਨ ਅਤੇ ਰੰਗਾਰੰਗ ਪ੍ਰੋਗਰਾਮਾਂ ਦੀ  ਪੇਸ਼ਕਾਰੀ ਵੀ ਪੇਸ਼ ਕੀਤੀ ਜਾਵੇਗੀ। ਪ੍ਰਬੰਧਕਾਂ ਨੇ ਕਿਹਾ ਕਿ  ਇਸ ਹਾਜ਼ਰੀਨ ਵਿੱਚ  ਧਾਰਮਿਕ ਭਾਈਚਾਰਿਆਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ। ਇਹ ਵਿਸ਼ਾਲ ਇਕੱਠ ਸੰਨ 2014 ਵਿੱਚ ਮੈਡੀਸਨ ਸਕੁਏਅਰ ਗਾਰਡਨ ਵਿੱਚ ਮੋਦੀ ਦੇ ਵਿਸ਼ਾਲ ਭਾਈਚਾਰਕ ਸੰਬੋਧਨ ਤੋਂ 10 ਸਾਲ ਬਾਅਦ ਨਿਊਯਾਰਕ ਵਿੱਚ ਹੋਵੇਗਾ।


author

Harinder Kaur

Content Editor

Related News