23 ਸਾਲ ਪਹਿਲੇ ਦੁਨੀਆ ਦਾ ਸਭ ਤੋ ਵੱਡਾ ਅੱਤਵਾਦੀ ਹਮਲਾ 9/11, ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ
Thursday, Sep 12, 2024 - 11:52 AM (IST)
ਨਿਊਯਾਰਕ (ਰਾਜ ਗੋਗਨਾ )- ਅੱਜ ਤੋਂ 23 ਸਾਲ ਪਹਿਲਾਂ ਯਾਨੀ 11 ਸਤੰਬਰ 2001 ਨੂੰ ਅਮਰੀਕਾ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਨੂੰ ਦੁਨੀਆ 9/11 ਦੇ ਹਮਲੇ ਵਜੋਂ ਜਾਣਦੀ ਹੈ। ਇਹ ਅੱਤਵਾਦੀ ਹਮਲਾ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। ਇਸ ਹਮਲੇ ਨੂੰ ਕੋਈ ਨਹੀਂ ਭੁੱਲ ਸਕਦਾ। 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਪੈਂਟਾਗਨ ਅਤੇ ਵ੍ਹਾਈਟ ਹਾਊਸ ਸਮੇਤ ਅਮਰੀਕਾ ਦੇ 110 ਮੰਜ਼ਿਲਾ ਵਰਲਡ ਟ੍ਰੇਡ ਸੈਂਟਰ ਨੂੰ ਉਡਾਉਣ ਦੀ ਯੋਜਨਾ ਬਣਾਈ ਸੀ।ਅੱਤਵਾਦੀ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ 'ਤੇ ਹਮਲਾ ਕਰਨ 'ਚ ਕਾਮਯਾਬ ਰਹੇ। ਪਰ ਵ੍ਹਾਈਟ ਹਾਊਸ ਤੱਕ ਨਹੀਂ ਪਹੁੰਚ ਸਕੇ। ਇਸ ਹਮਲੇ ਨਾਲ ਜੁੜੇ ਕੁਝ ਅਜਿਹੇ ਰਹੱਸ ਹਨ ਜੋ ਅੱਜ ਤੱਕ ਕੋਈ ਨਹੀਂ ਜਾਣ ਸਕਿਆ।
9/11 ਅਮਰੀਕਾ ਲਈ ਇੱਕ ਬਹੁਤ ਭਿਆਨਕ ਦਿਨ ਸੀ। ਅੱਤਵਾਦੀਆਂ ਨੇ 4 ਯਾਤਰੀਆਂ ਵਾਲੇ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ। ਅਤੇ ਇਸ ਨੂੰ ਵਰਲਡ ਟ੍ਰੇਡ ਸੈਂਟਰ ਨਿਊਯਾਰਕ ਅਤੇ ਪੈਂਟਾਗਨ ਨਾਲ ਕ੍ਰੈਸ਼ ਕਰਨ ਲਈ ਮਜਬੂਰ ਕਰ ਦਿੱਤਾ। ਜਹਾਜ਼ ਵਿੱਚ ਕਈ ਯਾਤਰੀ ਵੀ ਸਵਾਰ ਸਨ।ਇਸ ਹਮਲੇ ਵਿੱਚ ਮਾਰੇ ਗਏ ਅੱਗ ਬੁਝਾਉਣ ਵਾਲਾ ਅਮਲਾ, ਪੁਲਸ ਅਤੇ ਆਮ ਲੋਕ ਸ਼ਾਮਲ ਸਨ। ਜਿੰਨਾਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਭਾਵ-ਭਿੰਨੀਆਂ ਸਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਇਸ ਦਿਨ ਨੂੰ ਰਾਸ਼ਟਰਪਤੀ ਜੋਅ ਬਾਈਡੇਨ, ਉਪ-ਰਾਸ਼ਟਰਪਤੀ ਕਮਲ਼ਾ ਹੈਰਿਸ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਵਿੱਛੜੀਆਂ ਰੂਹਾਂ ਨੂੰ ਯਾਦ ਕਰਕੇ ਇਕੱਠੇ ਹੀ ਉਨ੍ਹਾਂ ਵਲੋ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
9/11 ਦੇ ਹਮਲੇ ਵੱਲੋਂ ਜਾਣਦੀ ਪੂਰੀ ਦੁਨੀਆ ਇਸ ਦਿਨ ਨੂੰ 'ਕਾਲੇ ਦਿਨ' ਵਜੋਂ ਯਾਦ ਕਰਦੀ ਹੈ। ਇਸ ਦਿਨ ਨੂੰ ਅਮਰੀਕਾ ਵਿਚ ਵੱਸਦੇ ਭਾਰਤੀ ਮੂਲ ਦੇ ਲੋਕ ਵੀ ਸੋਗ ਦੇ ਵਜੋਂ ਮਨਾਉਂਦੇ ਹਨ।ਇਸ ਹਮਲੇ ਵਿਚ ਹਾਲਾਂਕਿ, ਅੱਤਵਾਦੀਆਂ ਨੇ ਹਾਈਜੈਕ ਕੀਤੇ ਗਏ ਜਹਾਜ਼ਾਂ ਨੂੰ ਵਰਲਡ ਟ੍ਰੇਡ ਟਾਵਰਜ਼ ਵਿੱਚ ਕਰੈਸ਼ ਕਰ ਦਿੱਤਾ ਸੀ। ਕਰੀਬ ਢਾਈ ਘੰਟੇ ਵਿੱਚ ਅਮਰੀਕਾ ਵਿਚ ਵੱਖ-ਵੱਖ ਥਾਵਾਂ 'ਤੇ ਹੋਏ ਕਈ ਅੱਤਵਾਦੀ ਹਮਲਿਆਂ ਨੇ ਅਮਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੱਸਣਯੋਗ ਹੈ ਕਿ ਵਰਲਡ ਟਰੇਡ ਸੈਂਟਰ ਦੀਆਂ ਤਿੰਨ ਮੰਜ਼ਿਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਸਨ।ਅਮਰੀਕਾ 'ਤੇ ਹੋਏ ਇਸ ਸਭ ਤੋਂ ਵੱਡੇ ਅੱਤਵਾਦੀ ਹਮਲੇ 'ਚ ਕਰੀਬ 3000 ਦੇ ਕਰੀਬ ਲੋਕ ਮਾਰੇ ਗਏ ਸਨ।ਅਤੇ ਇਸ ਹਮਲੇ ਦਾ ਮਾਸਟਰਮਾਈਂਡ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਸੀ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਵਾਪਰਿਆ ਸੜਕ ਹਾਦਸਾ, ਜਲੰਧਰ ਦੇ ਨੌਜਵਾਨ ਸਮੇਤ ਇਕ ਹੋਰ ਭਾਰਤੀ ਦੀ ਮੌਤ
11 ਸਤੰਬਰ 2001 ਨੂੰ 1ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਵਾਪਰਿਆ ਸੜਕ ਹਾਦਸਾ, ਜਲੰਧਰ ਦੇ ਨੌਜਵਾਨ ਸਮੇਤ ਇਕ ਹੋਰ ਭਾਰਤੀ ਦੀ ਮੌਤ 9 ਅੱਤਵਾਦੀਆਂ ਨੇ 4 ਅਮਰੀਕੀ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਕਈ ਸਾਲਾਂ ਤੱਕ ਅਮਰੀਕਾ 'ਚ ਰਹਿ ਕੇ ਹੀ ਟ੍ਰੇਨਿੰਗ ਲਈ ਸੀ। ਇਹ ਸਾਰੇ ਅੱਤਵਾਦੀ ਟੂਰਿਸਟ, ਸਟੂਡੈਂਟ ਅਤੇ ਬਿਜ਼ਨਸ ਵੀਜ਼ਾ 'ਤੇ ਅਮਰੀਕਾ 'ਚ ਦਾਖਲ ਹੋਏ ਸਨ।ਜਦੋਂ ਇਹ ਹਮਲਾ ਹੋਇਆ ਸੀ ਵਰਲਡ ਟਰੇਡ ਸੈਂਟਰ ਕੋਲ ਦੋ ਜਹਾਜ਼ ਟਕਰਾ ਗਏ। ਉਸ ਸਮੇਂ ਇਮਾਰਤ ਵਿੱਚ ਉਸ ਸਮੇਂ 17,400 ਲੋਕ ਮੌਜੂਦ ਸਨ।ਜਿਸ ਨਾਲ ਵਰਲਡ ਟਰੇਡ ਸੈਂਟਰ ਦੀ ਇਮਾਰਤ ਵੀ ਢਹਿ ਗਈ ਸੀ।ਇਸ ਇਮਾਰਤ ਦੇ ਡਿੱਗਣ ਦਾ ਰਾਜ਼ ਅੱਜ ਤੱਕ ਕੋਈ ਨਹੀਂ ਜਾਣ ਸਕਿਆ ਹੈ।ਅਤੇ ਅੱਤਵਾਦੀ ਇੱਕ ਹੋਰ ਜਹਾਜ਼ ਨਾਲ ਵ੍ਹਾਈਟ ਹਾਊਸ ਨੂੰ ਵੀ ਉਡਾਉਣ ਜਾ ਰਹੇ ਸਨ, ਪਰ ਉਹ ਜਹਾਜ਼ ਪੈਨਸਿਲਵੇਨੀਆ ਵਿੱਚ ਹੀ ਕ੍ਰੈਸ਼ ਹੋ ਗਿਆ ਸੀ।ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ ਦੇ ਯਾਤਰੀਆਂ ਦੀ ਅੱਤਵਾਦੀਆਂ ਨਾਲ ਝੜਪ ਹੋ ਗਈ, ਜਿਸ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ ਜਾਂ ਫਿਰ ਅਮਰੀਕੀ ਰਾਜਧਾਨੀ ਜਾਂ ਵ੍ਹਾਈਟ ਹਾਊਸ 'ਤੇ ਵੱਡੇ ਹਮਲੇ ਦੀ ਯੋਜਨਾ ਬਣਾਈ ਗਈ। ਪਰ ਜਹਾਜ਼ ਹਾਦਸੇ ਦਾ ਸਹੀ ਕਾਰਨ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਿਰਫ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਯਾਤਰੀਆਂ ਅਤੇ ਅੱਤਵਾਦੀਆਂ ਵਿਚਕਾਰ ਝੜਪ ਹੋ ਸਕਦੀ ਹੈ। ਸਾਰੇ ਯਾਤਰੀ ਵੀ ਉਸ ਸਮੇਂ ਮਾਰੇ ਗਏ ਸਨ।ਇੰਨਾਂ ਅੱਤਵਾਦੀਆਂ ਨੇ ਜਹਾਜ਼ ਨੂੰ ਹਾਈਜੈਕ ਕਰਨ ਤੋਂ ਬਾਅਦ ਯਾਤਰੀਆਂ 'ਤੇ ਮਿਰਚਾਂ ਦੇ ਪਾਊਡਰ ਦਾ ਸਪਰੇਅ ਵੀ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।