ਮੈਕਸੀਕੋ 'ਚ ਵਾਪਰਿਆ ਸੜਕ ਹਾਦਸਾ, 23 ਲੋਕਾਂ ਦੀ ਮੌਤ

05/30/2019 10:04:41 AM

ਮੈਕਸੀਕੋ ਸਿਟੀ— ਮੈਕਸੀਕੋ 'ਚ ਇਕ ਸੈਮੀ ਟਰੱਕ ਅਤੇ ਤੀਰਥ ਯਾਤਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ। ਇਸ ਕਾਰਨ 23 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਬੱਸ ਕੈਥੋਲਿਕ ਸ਼ਰਾਈਨ ਤੋਂ ਵਾਪਸ ਆ ਰਹੀ ਸੀ ਤੇ ਹਾਦਸੇ ਮਗਰੋਂ ਇਸ 'ਚ ਅੱਗ ਲੱਗ ਗਈ। 

PunjabKesari

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ 'ਚੋਂ 17 ਅਤੇ ਸੈਮੀ-ਟਰੱਕ 'ਚੋਂ 2 ਲਾਸ਼ਾਂ ਕੱਢੀਆਂ। ਕੁਝ ਜ਼ਖਮੀਆਂ ਨੇ ਹਸਪਤਾਲ ਜਾਂਦਿਆਂ ਰਸਤੇ 'ਚ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੀਰਥ ਯਾਤਰਾ ਦਾ ਪ੍ਰਬੰਧ ਕਰਨ ਵਾਲਾ ਪਾਦਰੀ ਵੀ ਜ਼ਖਮੀ ਹੈ, ਜਿਸ ਦੀ ਹਾਲਤ ਗੰਭੀਰ ਹੈ। ਜਾਣਕਾਰੀ ਮੁਤਾਬਕ ਪੀੜਤਾਂ 'ਚ ਵਧੇਰੇ ਦੱਖਣੀ ਸੂਬੇ ਚਿਆਪਾਸ ਦੇ ਤੀਰਥ ਯਾਤਰੀ ਸਨ, ਜੋ ਮੈਕਸੀਕੋ ਸਿਟੀ ਦੀ ਯਾਤਰਾ ਦੇ ਬਾਅਦ ਵਾਪਸ ਵਰਜਿਨ ਆਫ ਗਵਾਡਾਲੁਪੇ ਦੇ ਬੇਸਿਲਿਕਾ 'ਚ ਪ੍ਰਾਰਥਨਾ ਕਰਨ ਲਈ ਜਾ ਰਹੇ ਸਨ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Related News