ਜਰਮਨੀ ''ਚ ਸੰਗੀਤ ਸਮਾਗਮ ''ਚ ਅੱਗ ਲੱਗਣ ਕਾਰਨ 23 ਲੋਕ ਜ਼ਖਮੀ
Sunday, Aug 18, 2024 - 05:15 PM (IST)
ਬਰਲਿਨ : ਜਰਮਨੀ ਦੇ ਸ਼ਹਿਰ ਲੀਪਜਿਗ ਨੇੜੇ ਇੱਕ ਸੰਗੀਤ ਸਮਾਗਮ ਵਿੱਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 23 ਲੋਕ ਜ਼ਖਮੀ ਹੋ ਗਏ। 'ਹਾਈਫੀਲਡ' ਰੌਕ ਐਂਡ ਪੌਪ ਫੈਸਟੀਵਲ ਵਿਚ ਫੈਰਿਸ ਵ੍ਹੀਲ ਦੇ ਗੰਡੋਲਾ ਨੂੰ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ 9 ਵਜੇ ਅੱਗ ਲੱਗ ਗਈ ਤੇ ਇਹ ਅੱਗੇ ਫੈਲ ਗਈ। ਸਿਨਹੂਆ ਨਿਊਜ਼ ਏਜੰਸੀ ਨੇ ਡੀਪੀਏ ਦੇ ਹਵਾਲੇ ਨਾਲ ਦੱਸਿਆ ਕਿ ਦੋਵੇਂ ਗੋਂਡੋਲਾ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।
ਸਥਾਨਕ ਪੁਲਸ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ 23 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਜਣੇ 4 ਝੁਲਸੇ ਹਨ ਤੇ ਇਕ ਨੇ ਝੂਲੇ ਤੋਂ ਛਾਲ ਮਾਰ ਦਿੱਤੀ, ਜਦਕਿ ਐਮਰਜੈਂਸੀ ਕਰਮਚਾਰੀਆਂ ਅਤੇ ਚਾਰ ਪੁਲਸ ਅਧਿਕਾਰੀਆਂ ਸਮੇਤ ਹੋਰ ਜ਼ਖਮੀਆਂ ਦਾ ਹਸਪਤਾਲ 'ਚ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁਲਸ ਨੇ ਕਿਹਾ ਕਿ ਲਗਭਗ 30,000 ਲੋਕਾਂ ਦੀ ਸ਼ਮੂਲੀਅਤ ਵਾਲੇ ਫੈਸਟੀਵਲ ਦੌਰਾਨ ਅੱਗ ਨੂੰ ਦੋ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਕਾਬੂ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।