ਅਮਰੀਕਾ ’ਚ ਬੱਚਿਆਂ ਦੀ ਤਸਕਰੀ ਦੇ ਸ਼ੱਕ ’ਚ 23 ਗ੍ਰਿਫ਼ਤਾਰ, ਪੰਜਾਬੀਆਂ ਦੇ ਨਾਂ ਵੀ ਆਏ ਸਾਹਮਣੇ

Thursday, Aug 17, 2023 - 12:40 AM (IST)

ਅਮਰੀਕਾ ’ਚ ਬੱਚਿਆਂ ਦੀ ਤਸਕਰੀ ਦੇ ਸ਼ੱਕ ’ਚ 23 ਗ੍ਰਿਫ਼ਤਾਰ, ਪੰਜਾਬੀਆਂ ਦੇ ਨਾਂ ਵੀ ਆਏ ਸਾਹਮਣੇ

ਬੇਕਰਸਫੀਲਡ, ਕੈਲੀਫ਼ੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਐਲਾਨ ਕੀਤਾ ਹੈ ਕਿ ਕੇਰਨ ਕਾਊਂਟੀ ਵਿਚ 9 ਤੋਂ 12 ਅਗਸਤ ਤੱਕ 23 ਸ਼ੱਕੀ ਬਾਲ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਰਨ ਕਾਊਂਟੀ ਅਤੇ ਬੇਕਰਸਫੀਲਡ ਲਾਅ ਐਨਫੋਰਸਮੈਂਟ, ਕੇਰਨ ਕਾਊਂਟੀ ਦੀ ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਸੋਮਵਾਰ ਇਕ ਪ੍ਰੈੱਸ ਕਾਨਫਰੰਸ ਕਰਕੇ ਬਾਲ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੇ ਆਪ੍ਰੇਸ਼ਨ ਬਾਰੇ ਚਰਚਾ ਕੀਤੀ। ਕੈਲੀਫੋਰਨੀਆ ਦੇ ਨਿਆਂ ਵਿਭਾਗ ਨੇ ਕਿਹਾ ਕਿ ਆਪ੍ਰੇਸ਼ਨ ਦਾ ਨਾਂ ‘ਆਪ੍ਰੇਸ਼ਨ ਬੈਡ ਬਾਰਬੀ’ ਰੱਖਿਆ ਗਿਆ ਹੈ। ਜ਼ਿਮਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਲੋਕ ਕੇਰਨ ਕਾਊਂਟੀ ਦੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਹੜ੍ਹ ਦੇ ਮੱਦੇਨਜ਼ਰ ਇਸ ਜ਼ਿਲ੍ਹੇ ਦੇ ਸਕੂਲ ਅਗਲੇ ਹੁਕਮਾਂ ਤਕ ਰਹਿਣਗੇ ਬੰਦ

ਕਾਰਵਾਈ ਦੇ ਨਤੀਜੇ ਵਜੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਈ :

ਸਲਵਾਡੋਰ ਸਾਲਸੇਡੋ (56), ਡੇਨੀਅਲ ਹਰਨਾਂਡੇਜ਼ (36), ਡਿਏਗੋ ਗੋਂਜ਼ਾਲੇਜ਼ (36) ਜੋਸ ਟ੍ਰੇਜੋ (33), ਜਸਵਿੰਦਰ ਸਿੰਘ (35), ਜੋਗਿੰਦਰ ਸਿੰਘ (54), ਰੌਨੀ ਜਰਮੇਨ ਵਿਲੀ (30), ਅਲਬਰਟੋ ਰੋਡਰਿਗਜ਼ (23), ਐਂਟੋਨੀਓ ਰੋਮੇਰੋ ਜੂਨੀਅਰ (30), ਵਿਲੀਅਮ ਅਲਫਰੇਡੋ ਪੇਰੇਜ਼ ਸੈਂਡੋਵਾਲ (26), ਮਾਈਨਰ ਵੇਲਾਸਕੁਏਜ਼ (38), ਰੋਲਾਂਡੋ ਲੋਪੇਜ਼ (23), ਰਜਿੰਦਰ ਪਾਲ ਸਿੰਘ (54), ਮਾਈਕਲ ਪੀਟਰ ਮੁਰਤਾਲਾ (43), ਨਿਸ਼ਾਨ ਸਿੰਘ (33), ਐਲੀ ਰੌਬਰਟ ਵਿਲਸਨ (29), ਰਿਕੀ ਟ੍ਰੈਵੋਨ ਵਾਕਰ (40), ਡੇਵੋਨ ਪਾਲ ਟੇਲਰ (31), ਜੋਸ਼ੂਆ ਜੇਮੀਰਾ ਜਾਨਸਨ (38), ਕਰਨੈਲ ਸਿੰਘ (44), ਕ੍ਰਿਸਟੋਫਰ ਲੀ ਗ੍ਰਿਨਰ (36)।

ਇਹ ਖ਼ਬਰ ਪੀ ਪੜ੍ਹੋ : ਹੜ੍ਹ ਦੇ ਮੱਦੇਨਜ਼ਰ ਇਸ ਜ਼ਿਲ੍ਹੇ ’ਚ 17 ਤੇ 18 ਨੂੰ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ’ਚ ਛੁੱਟੀ ਦਾ ਐਲਾਨ

ਜ਼ਿਮਰ ਨੇ ਕਿਹਾ ਕਿ 23 ਸ਼ੱਕੀ ਤਸਕਰਾਂ ਨੂੰ ਨਾਬਾਲਗ ਨੂੰ ਭਰਮਾਉਣ ਲਈ ਨੁਕਸਾਨਦੇਹ ਸਮੱਗਰੀ ਭੇਜਣ ਅਤੇ ਜਿਨਸੀ ਹਮਲਾ ਕਰਨ ਲਈ ਨਾਬਾਲਗ ਨਾਲ ਸੰਪਰਕ ਕਰਨ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰੈੱਸ ਕਾਨਫਰੰਸ ਦੌਰਾਨ ਜ਼ਿਮਰ ਨੇ ਕਿਹਾ ਕਿ ਸਥਾਨਕ, ਸੂਬਾਈ ਅਤੇ ਸੰਘੀ ਭਾਈਵਾਲਾਂ ਨੇ ਆਪ੍ਰੇਸ਼ਨ ਕਰਨ ਲਈ ਇਕੱਠੇ ਹੋ ਕੇ ਹਿੱਸਾ ਲਿਆ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੇ 6 PCS ਅਧਿਆਰੀਆਂ ਦੇ ਕੀਤੇ ਤਬਾਦਲੇ, ਪੜ੍ਹੋ List

ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਤਸਕਰੀ ਦੇ ਤਿੰਨ ਪੀੜਤਾਂ ਨੂੰ ਬਚਾਇਆ ਗਿਆ। ਕੇਰਨ ਕਾਊਂਟੀ ਅਤੇ ਬੇਕਰਸਫੀਲਡ ਕਾਨੂੰਨ ਲਾਗੂ ਕਰਨ ਤੋਂ ਇਲਾਵਾ ਯੂਨਾਈਟਿਡ ਸਟੇਟ ਸੀਕ੍ਰੇਟ ਸਰਵਿਸ, ਹੋਮਲੈਂਡ ਸਕਿਓਰਿਟੀ, ਫ੍ਰੈਸਨੋ ਕਾਊਂਟੀ ਇੰਟਰਨੈੱਟ ਕ੍ਰਾਈਮਜ਼ ਅਗੇਂਸਟ ਚਿਲਡ੍ਰਨ ਟਾਸਕ ਫੋਰਸ, ਐੱਫ.ਬੀ.ਆਈ., ਕੈਲੀਫੋਰਨੀਆ ਦਾ ਨਿਆਂ ਵਿਭਾਗ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ ਰੀਹੈਬਲੀਟੇਸ਼ਨ ਇਸ ਕਾਰਵਾਈ ਵਿਚ ਸ਼ਾਮਲ ਹੋਏ। ਪ੍ਰੈੱਸ ਕਾਨਫਰੰਸ ’ਚ ਅਧਿਕਾਰੀਆਂ ਦੇ ਅਨੁਸਾਰ ਮਨੁੱਖੀ ਤਸਕਰੀ ਦੇ ਕਾਰਜਾਂ ’ਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਕਈ ਸੋਸ਼ਲ ਮੀਡੀਆ ਸਾਈਟਸ ਦੀ ਵਰਤੋਂ ਕਰਦੇ ਹਨ।
 


author

Manoj

Content Editor

Related News