ਬ੍ਰਿਟੇਨ ’ਚ ਸਾਬਕਾ PM ਜੌਨਸਨ ਦੀ ਲਾਪ੍ਰਵਾਹੀ ਕਾਰਨ ਕੋਵਿਡ ’ਚ ਹੋਈਆਂ 23,000 ਮੌਤਾਂ
Saturday, Nov 22, 2025 - 02:14 AM (IST)
ਲੰਡਨ - ਬ੍ਰਿਟੇਨ ਦੀ ਕੋਵਿਡ ਜਾਂਚ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਦੇਰੀ ਨਾਲ ਲਏ ਗਏ ਫੈਸਲਿਆਂ ਕਾਰਨ ਦੇਸ਼ ’ਚ 23,000 ਤੋਂ ਵੱਧ ਮੌਤਾਂ ਹੋਈਆਂ। ਰਿਪੋਰਟ ਅਨੁਸਾਰ ਜੌਨਸਨ ਸ਼ੁਰੂ ’ਚ ਵਾਇਰਸ ਦੀ ਗੰਭੀਰਤਾ ਨੂੰ ਸਮਝ ਹੀ ਨਹੀਂ ਸਕੇ ਅਤੇ ਲਾਕਡਾਊਨ ਲਾਉਣ ’ਚ ਦੇਰੀ ਕਰਦੇ ਰਹੇ। ਰਿਪੋਰਟ ਦੀ ਚੇਅਰਪਰਸਨ, ਸਾਬਕਾ ਜੱਜ ਹੀਥਰ ਹੈਲੇਟ ਨੇ ਕਿਹਾ ਕਿ ਮਹਾਮਾਰੀ ਦੌਰਾਨ ਜੌਨਸਨ ਲਗਾਤਾਰ ਫੈਸਲੇ ਬਦਲਦੇ ਸਨ ਅਤੇ ਕਈ ਅਹਿਮ ਸੁਝਾਅ ਨਜ਼ਰਅੰਦਾਜ਼ ਕੀਤੇ ਗਏ।
